ਸੁਪਰੀਮ ਕੋਰਟ ਵਲੋਂ ਸੁਖਪਾਲ ਸਿੰਘ ਖਹਿਰਾ ਖਿਲਾਫ ਕੇਸ ਵਿਚ ਅੰਤਮ ਫੈਸਲਾ ਸੁਣਾਉਣ ਤੋਂ ਰੋਕ
ਭੁਲੱਥ,8 ਦਸੰਬਰ (ਮੇਹਰ ਚੰਦ ਸਿੱਧੂ) - ਮਾਣਯੋਗ ਸੁਪਰੀਮ ਕੋਰਟ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲ਼ਾਫ ਈਡੀ ਵਲੋਂ ਦਰਜ ਝੂਠੇ ਕੇਸ ਵਿਚ ਅੰਤਮ ਫੈਸਲਾ ਸੁਣਾਉਣ ਤੋਂ ਰੋਕ ਲਗਾ ਦਿੱਤੀ ਹੈ। ਇਸ ਉਤੇ ਭੁਲੱਥ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਹ ਖਬਰ ਸੁਣਦਿਆਂ ਹੀ ਕਾਂਗਰਸੀ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਵਿਚ ਬੇਇਨਸਾਫੀ ਖਿਲਾਫ ਆਵਾਜ਼ ਉਠਾਉਣ ਵਾਲੀਆਂ ਰਾਜ ਸ਼ਕਤੀਆਂ ਦੇ ਉਹ ਕੱਟੜ ਵਿਰੋਧੀ ਹਨ, ਫਿਰ ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ ਤੇ ਜਾਂ ਫਿਰ ਭਾਜਪਾ।
;
;
;
;
;
;
;