ਫਿਲੌਰ: ਨੈਸ਼ਨਲ ਹਾਈਵੇ-44 ‘ਤੇ ਬੱਸ ਦਾ ਸੰਤੁਲਨ ਵਿਗੜਿਆ, ਵੱਡਾ ਹਾਦਸਾ ਟਲਿਆ, ਸਾਰੀਆਂ ਸਵਾਰੀਆਂ ਸੁਰੱਖਿਅਤ
ਜਲੰਧਰ, 8 ਦਸੰਬਰ- ਫਿਲੌਰ ਨੈਸ਼ਨਲ ਹਾਈਵੇ 44 ‘ਤੇ ਅੱਜ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਸੜਕ ਹਾਦਸਾ ਵਾਪਰ ਗਿਆ। ਬੱਸ ਵਿਚ 35 ਤੋਂ 40 ਤੱਕ ਸਵਾਰੀਆਂ ਸਵਾਰ ਸਨ। ਖੁਸ਼ਕਿਸਮਤੀ ਨਾਲ ਸਾਰੇ ਯਾਤਰੀ ਮਹਫੂਜ਼ ਰਹੇ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ। ਬੱਸ ਡਰਾਈਵਰ ਨੇ ਦੱਸਿਆ ਕਿ ਉਹ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ। ਫਿਲੌਰ ਦੇ ਨੇੜੇ ਪਹੁੰਚਣ ‘ਤੇ ਬੱਸ ਦੇ ਥੱਲੇ ਲੱਗਿਆ ਇਕ ਹਿੱਸਾ ਅਚਾਨਕ ਖੁੱਲ ਗਿਆ, ਜਿਸ ਕਾਰਨ ਵਾਹਨ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਹਾਦਸਾ ਵਾਪਰ ਗਿਆ। ਡਰਾਈਵਰ ਮੁਤਾਬਕ ਸਵਾਰੀਆਂ ਨੇ ਸਮਝਦਾਰੀ ਦਿਖਾਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸ.ਐਚ.ਓ. ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।ਪੁਲਿਸ ਮੁਤਾਬਕ, ਹਾਈਡਰਾ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਦੇ ਕਿਨਾਰੇ ਕਰਕੇ ਰਾਹ ਨੂੰ ਮੁੜ ਪੂਰੀ ਤਰ੍ਹਾਂ ਚਾਲੂ ਕੀਤਾ ਜਾਵੇਗਾ।
;
;
;
;
;
;
;