JALANDHAR WEATHER

ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਨੌਵਾਂ ਦਿਨ, ਹੋ ਸਕਦੈ ਹੰਗਾਮਾ

ਨਵੀਂ ਦਿੱਲੀ, 11 ਦਸੰਬਰ- ਅੱਜ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਨੌਵਾਂ ਦਿਨ ਹੈ। ਅੱਜ ਦੋਵਾਂ ਸਦਨਾਂ ਵਿਚ ਚੋਣ ਸੁਧਾਰਾਂ, ਵਿਸ਼ੇਸ਼ ਤੀਬਰ ਸੋਧ (SIR) ਅਤੇ ਵੋਟ ਚੋਰੀ ਵਰਗੇ ਮੁੱਦਿਆਂ 'ਤੇ ਹੰਗਾਮਾ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚੋਣ ਸੁਧਾਰਾਂ 'ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬਹਿਸ ਲਈ ਚੁਣੌਤੀ ਦਿੱਤੀ ਸੀ।

ਦਰਅਸਲ ਇਸ ਤੋਂ ਪਹਿਲਾਂ ਇਸ ਚਰਚਾ ਦੌਰਾਨ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਮੈਂਬਰ ਚੋਣ ਸੁਧਾਰਾਂ 'ਤੇ ਚਰਚਾ ਕਰਨ ਤੋਂ ਨਹੀਂ ਝਿਜਕਦੇ। ਲੋਕ ਸਭਾ ਵਿਚ ਦੋਵਾਂ ਵਿਚਕਾਰ ਤਿੱਖੀ ਬਹਿਸ ਹੋਈ। ਸ਼ਾਹ ਨੇ ਲੋਕ ਸਭਾ ਵਿਚ ਰਾਹੁਲ ਗਾਂਧੀ ਦੁਆਰਾ ਪੁੱਛੇ ਗਏ ਤਿੰਨ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਸਦਨ ਵਿਚ ਸੱਤ ਤੋਂ ਵੱਧ ਵਾਰ ਹੰਗਾਮਾ ਹੋਇਆ। ਅੰਤ ਵਿਚ ਕਾਂਗਰਸ ਸਦਨ ਤੋਂ ਵਾਕਆਊਟ ਕਰ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ