ਆਦਮਪੁਰ ਹਵਾਈ ਅੱਡੇ ਤੋਂ ਮੁੜ ਸ਼ੁਰੂ ਹੋਈਆਂ ਇੰਡੀਗੋ ਦੀਆਂ ਉਡਾਣਾਂ
ਜਲੰਧਰ, 11 ਦਸੰਬਰ- ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਦੀਆਂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣਾਂ ਹੁਣ ਸਮਾਂ-ਸਾਰਣੀ ਅਨੁਸਾਰ ਚੱਲ ਰਹੀਆਂ ਹਨ ਅਤੇ ਲਗਭਗ 90% ਯਾਤਰੀ ਰੋਜ਼ਾਨਾ ਇੰਡੀਗੋ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ।
ਏਅਰਪੋਰਟ ਡਾਇਰੈਕਟਰ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣ ਸੇਵਾਵਾਂ ਅਧਿਕਾਰਤ ਤੌਰ 'ਤੇ ਮੁੜ ਸ਼ੁਰੂ ਹੋ ਗਈਆਂ ਹਨ। ਇਹ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸਥਾਨਕ ਯਾਤਰੀਆਂ ਲਈ ਇਕ ਵੱਡੀ ਰਾਹਤ ਹੈ। ਆਦਮਪੁਰ ਹਵਾਈ ਅੱਡੇ 'ਤੇ ਆਮ ਕੰਮਕਾਜ ਦੀ ਵਾਪਸੀ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੀ ਹੈ।
;
;
;
;
;
;
;