ਪ੍ਰਣਬ ਬਾਬੂ ਦੀ ਬੁੱਧੀ ਤੇ ਵਿਚਾਰਾਂ ਨੇ ਹਰ ਕਦਮ ’ਤੇ ਸਾਡੇ ਲੋਕਤੰਤਰ ਨੂੰ ਬਣਾਇਆ ਅਮੀਰ- ਪ੍ਰਧਾਨ ਮੰਤਰੀ
ਨਵੀਂ ਦਿੱਲੀ, 11 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਵਸ ’ਤੇ ਯਾਦ ਕੀਤਾ। ਉਨ੍ਹਾਂ ਲਿਖਿਆ ਕਿ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ। ਇਕ ਮਹਾਨ ਰਾਜਨੇਤਾ ਅਤੇ ਅਸਾਧਾਰਨ ਡੂੰਘਾਈ ਦੇ ਵਿਦਵਾਨ, ਉਨ੍ਹਾਂ ਨੇ ਦਹਾਕਿਆਂ ਦੇ ਜਨਤਕ ਜੀਵਨ ਵਿਚ ਅਟੁੱਟ ਸਮਰਪਣ ਨਾਲ ਭਾਰਤ ਦੀ ਸੇਵਾ ਕੀਤੀ। ਪ੍ਰਣਬ ਬਾਬੂ ਦੀ ਬੁੱਧੀ ਅਤੇ ਵਿਚਾਰਾਂ ਦੀ ਸਪੱਸ਼ਟਤਾ ਨੇ ਹਰ ਕਦਮ 'ਤੇ ਸਾਡੇ ਲੋਕਤੰਤਰ ਨੂੰ ਅਮੀਰ ਬਣਾਇਆ। ਇਹ ਇਕ ਸਨਮਾਨ ਦੀ ਗੱਲ ਹੈ ਕਿ ਇਨੇ ਸਾਲਾਂ ਤੱਕ ਉਨ੍ਹਾਂ ਨਾਲ ਗੱਲਬਾਤ ਦੌਰਾਨ ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।
;
;
;
;
;
;
;