ਕੋਰਟ ਕੰਪਲੈਕਸ ਵਿਚ ਫਾਇਰਿੰਗ, ਇਕ ਦੀ ਮੌਤ
ਅਬੋਹਰ, 11 ਦਸੰਬਰ (ਸੰਦੀਪ ਸੋਖਲ)- ਕੋਰਟ ਕੰਪਲੈਕਸ ਅਬੋਹਰ ਦੇ ਵਿਚ ਹੋਈ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਜ ਦੋ ਧਿਰਾਂ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਤਰੀਕ ਭੁਗਤਣ ਆਏ ਵਿਅਕਤੀਆਂ ’ਤੇ ਦੂਜੀ ਧਿਰ ਵਲੋਂ ਗੋਲੀਬਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਇਕ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਤੇ ਇਕ ਗੰਭੀਰ ਜ਼ਖ਼ਮੀ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
;
;
;
;
;
;
;