ਕੱਲ੍ਹ ਅਮਿਤ ਸ਼ਾਹ ਜੀ ਸਨ ਬਹੁਤ ਘਬਰਾਏ ਹੋਏ ਸਨ- ਰਾਹੁਲ ਗਾਂਧੀ
ਨਵੀਂ ਦਿੱਲੀ, 11 ਦਸੰਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੱਲ੍ਹ ਸੰਸਦ ਵਿਚ ਦਿੱਤੇ ਭਾਸ਼ਣ 'ਤੇ ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਮਿਤ ਸ਼ਾਹ ਜੀ ਕੱਲ੍ਹ ਬਹੁਤ ਘਬਰਾ ਗਏ ਸਨ। ਉਨ੍ਹਾਂ ਨੇ ਗਲਤ ਭਾਸ਼ਾ ਦੀ ਵਰਤੋਂ ਕੀਤੀ, ਉਨ੍ਹਾਂ ਦੇ ਹੱਥ ਕੰਬ ਰਹੇ ਸਨ, ਉਹ ਬਹੁਤ ਜ਼ਿਆਦਾ ਮਾਨਸਿਕ ਦਬਾਅ ਹੇਠ ਹਨ। ਸਾਰਿਆਂ ਨੇ ਕੱਲ੍ਹ ਇਹ ਦੇਖਿਆ। ਮੈਂ ਉਨ੍ਹਾਂ ਤੋਂ ਜੋ ਪੁੱਛਿਆ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ। ਮੈਂ ਉਨ੍ਹਾਂ ਨੂੰ ਸਿੱਧਾ ਚੁਣੌਤੀ ਦਿੱਤੀ ਹੈ ਕਿ ਉਹ ਜ਼ਮੀਨ 'ਤੇ ਆਉਣ ਅਤੇ ਸੰਸਦ ਵਿਚ ਆਪਣੀਆਂ ਸਾਰੀਆਂ ਪ੍ਰੈਸ ਕਾਨਫਰੰਸਾਂ 'ਤੇ ਚਰਚਾ ਕਰਨ। ਮੈਨੂੰ ਕੋਈ ਜਵਾਬ ਨਹੀਂ ਮਿਲਿਆ।
;
;
;
;
;
;
;