JALANDHAR WEATHER

ਪੰਜਾਬ ਕਾਂਗਰਸ ਦੇ ਕੁਰਸੀ ਕਲੇਸ਼ ਨੂੰ ਲੈ ਕੇ ਦਿੱਲੀ ’ਚ ਮੀਟਿੰਗ

ਚੰਡੀਗੜ੍ਹ, 11 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਕੁਰਸੀ ਕਲੇਸ਼ ਵਿਚਾਲੇ ਹਾਈ ਕਮਾਨ ਨੇ ਦਿੱਲੀ ’ਚ ਮੀਟਿੰਗ ਸੱਦ ਲਈ ਹੈ। ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਮੀਟਿੰਗ ਕਰ ਰਹੇ ਹਨ, ਇਸ ਅਹਿਮ ਮੀਟਿੰਗ ਵਿਚ ਸਹਿ ਇੰਚਾਰਜ ਸੂਰਜ ਸਿੰਘ ਠਾਕੁਰ ਅਤੇ ਰਵਿੰਦਰ ਡਾਲਵੀ ਮੌਜੂਦ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਪੰਜਾਬ ਦੇ ਕੁਰਸੀ ਕਲੇਸ਼ ਨੂੰ ਲੈ ਕੇ ਚਰਚਾ ਚੱਲ ਰਹੀ ਹੈ।


ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਬੀਬੀ ਨਵਜੋਤ ਕੌਰ ਵਲੋਂ ਪੰਜਾਬ ਕਾਂਗਰਸ ਦੇ ਚਾਰ ਵੱਡੇ ਆਗੂਆਂ ’ਤੇ ਲਾਏ ਦੋਸ਼ਾਂ ਮਗਰੋਂ ਪੂਰੀ ਕਾਂਗਰਸ ਵਿਚ ਤਰਥੱਲੀ ਮੱਚੀ ਹੋਈ ਹੈ, ਜਿਸ ਤੋਂ ਬਾਹਰ ਨਿਕਲਣ ਲਈ ਹੁਣ ਕਾਂਗਰਸ ਹਾਈ ਕਮਾਨ ਨੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ