ਗੋਆ ਅਗਨੀਕਾਂਡ:ਲੂਥਰਾ ਭਰਾ ਕਾਬੂ, ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ
ਬੈਂਕਾਕ, 11 ਦਸੰਬਰ- ਥਾਈ ਪੁਲਿਸ ਨੇ ਸੌਰਭ ਲੂਥਰਾ ਅਤੇ ਉਸ ਦੇ ਭਰਾ ਗੌਰਵ ਲੂਥਰਾ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜੋ ਗੋਆ ਵਿਚ ਉਨ੍ਹਾਂ ਦੇ ਨਾਈਟ ਕਲੱਬ ਵਿਚ ਅੱਗ ਲੱਗਣ ਤੋਂ ਬਾਅਦ ਭਾਰਤ ਤੋਂ ਫਰਾਰ ਸਨ, ਜਿਸ ਵਿਚ 25 ਲੋਕ ਮਾਰੇ ਗਏ ਸਨ। ਅਧਿਕਾਰੀਆਂ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਨਾਈਟ ਕਲੱਬ ਦੇ ਸਹਿ-ਮਾਲਕਾਂ ਵਿਰੁੱਧ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਬੇਨਤੀ 'ਤੇ ਹਿਰਾਸਤ ਵਿਚ ਲਿਆ ਗਿਆ ਸੀ। ਦੋਵੇਂ ਦੋਸ਼ੀ ਇਸ ਸਮੇਂ ਥਾਈਲੈਂਡ ਦੇ ਫੁਕੇਟ ਵਿਚ ਹਨ ਅਤੇ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
;
;
;
;
;
;
;