ਪਿੰਡ ਖਾਨਪੁਰ ਥਿਆੜਾ ਤੇ ਐਸ.ਬੀ.ਐਸ.ਨਗਰ 'ਚ ਪੂਰੇ ਸਮੇਂ ਅਨੁਸਾਰ ਵੋਟਾਂ ਪੈਣੀਆਂ ਹੋਈਆਂ ਸ਼ੁਰੂ
ਨਸਰਾਲਾ, (ਹੁਸ਼ਿਆਰਪੁਰ), ਸ਼ਹੀਦ ਭਗਤ ਸਿੰਘ ਨਗਰ, 14 ਦਸੰਬਰ (ਸਤਵੰਤ ਸਿੰਘ ਥਿਆੜਾ, ਨੂਰਪੁਰ)- ਸੂਬੇ ਅੰਦਰ ਅੱਜ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸੰਬੰਧੀ ਪਿੰਡ ਖਾਨਪੁਰ ਥਿਆੜਾ ਵਿਖੇ ਪੂਰੇ 8 ਵਜੇ ਨਿਰਧਾਰਤ ਸਮੇਂ ’ਤੇ ਅਮਨ ਅਮਾਨ ਨਾਲ ਵੋਟਾਂ ਸ਼ੁਰੂ ਹੋ ਗਈਆਂ ਹਨ। ਭਾਵੇਂ ਪੰਜਾਬ ਅੰਦਰ ਕੜਕਦੀ ਠੰਢ ਨੇ ਆਪਣਾ ਪੂਰਾ ਜ਼ੋਰ ਪਾਇਆ ਹੋਇਆ ਹੈ,ਪਰ ਦੂਜੇ ਪਾਸੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਲੈ ਕੇ ਲੋਕਾਂ ਵਿਚ ਵੀ ਪੂਰੀ ਤਿਆਰੀ ਲੱਗ ਰਹੀ ਹੈ। ਵੋਟਾਂ ਨੂੰ ਲੈ ਕੇ ਪਿੰਡਾਂ ਦੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ, ਕੰਮ ਕਾਰ ’ਤੇ ਜਾਣ ਵਾਲੇ ਲੋਕ ਆਪਣੀ ਵੋਟ ਪਾ ਕੇ ਜਾ ਰਹੇ ਹਨ।
ਇਸ ਤਰ੍ਹਾਂ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੀਆਂ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਵੋਟਰਾਂ ਵਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਪਾਸੇ ਪ੍ਰਬੰਧ ਮੁਕੰਮਲ ਹਨ ।ਵੱਖ-ਵੱਖ ਪਿੰਡਾਂ ਵਿਚ ਪਾਰਟੀਆਂ ਵਲੋਂ ਬੂਥ ਲਗਾਏ ਗਏ।
;
;
;
;
;
;
;
;