ਕ੍ਰਿਕਟ ਟੂਰਨਾਮੈਂਟ ਪਾਕਿਸਤਾਨ ਬਿਨਾਂ ਤਾਂ ਹੋ ਸਕਦਾ ਪਰ ਭਾਰਤ ਬਿਨਾਂ ਨਹੀਂ-ਹਰਭਜਨ ਸਿੰਘ
ਨਵੀਂ ਦਿੱਲੀ, 10 ਫਰਵਰੀ (ਏ.ਐਨ.ਆਈ.) - ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਅਤੇ ਭਾਰਤ ਵਿਚਾਲੇ ਖੇਡੇ ਜਾਣ 'ਤੇ ਸਾਬਕਾ ਭਾਰਤੀ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਬਹੁਤ ਦੇਰ ਨਾਲ ਅਹਿਸਾਸ ਹੋਇਆ ਹੈ ਕਿ ਟੂਰਨਾਮੈਂਟ ਉਨ੍ਹਾਂ ਤੋਂ ਬਿਨਾਂ ਵੀ ਹੋ ਸਕਦਾ ਹੈ ਪਰ ਭਾਰਤ ਤੋਂ ਬਿਨਾਂ ਨਹੀਂ। ਉਹ ਨਾ ਖੇਡਣ ਬਾਰੇ ਪਹਿਲਾਂ ਜੋ ਵੀ ਕਹਿ ਰਹੇ ਸਨ, ਅਸੀਂ ਬੰਗਲਾਦੇਸ਼ ਦੇ ਨਾਲ ਹਾਂ, ਇਹ ਉਨ੍ਹਾਂ ਦੀ ਸੋਚ ਹੈ... ਅਸੀਂ ਪਹਿਲਾਂ ਹੀ ਕਿਹਾ ਸੀ ਕਿ ਉਹ ਯੂ-ਟਰਨ ਲੈਣਗੇ ਅਤੇ ਖੇਡਣਗੇ ਅਤੇ ਇਹੀ ਹੋਇਆ ਹੈ..."
;
;
;
;
;
;
;
;