JALANDHAR WEATHER

ਸਿਰਫ਼ ਮੁਸਲਮਾਨਾਂ ਪੱਛੜੇ ਵਰਗਾਂ ਦਲਿਤਾਂ ਨੂੰ ਫਾਰਮ 7 ਨੋਟਿਸ ਦਿੱਤੇ ਜਾ ਰਹੇ ਹਨ: ਅਖਿਲੇਸ਼ ਯਾਦਵ

ਲਖਨਊ (ਉੱਤਰ ਪ੍ਰਦੇਸ਼), 17 ਫਰਵਰੀ (ਏ.ਐਨ.ਆਈ): ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਦੋਸ਼ ਲਗਾਇਆ ਕਿ ਉੱਤਰ ਪ੍ਰਦੇਸ਼ 'ਚ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ) ਦੇ ਤਹਿਤ ਘੱਟ ਗਿਣਤੀਆਂ ਅਤੇ ਪੱਛੜੇ ਭਾਈਚਾਰਿਆਂ ਨੂੰ ਚੋਣਵੇਂ ਤੌਰ 'ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਤੋਂ ਇਸ ਮੁੱਦੇ ਨੂੰ ਉਠਾਉਣ ਲਈ ਸਮਾਂ ਮੰਗਿਆ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਯਾਦਵ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਤੋਂ ਸਮਾਂ ਮੰਗਿਆ ਹੈ ਅਤੇ ਜਿਵੇਂ ਹੀ ਸਾਨੂੰ ਸਮਾਂ ਮਿਲੇਗਾ ਸਾਡਾ ਵਫ਼ਦ ਜਾਵੇਗਾ ਕਿਉਂਕਿ ਸਿਰਫ਼ ਮੁਸਲਮਾਨਾਂ ਪੱਛੜੇ ਵਰਗਾਂ, ਦਲਿਤਾਂ, ਆਦਿਵਾਸੀਆਂ, ਅਤੇ ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਪੜ੍ਹਾਈ ਅਤੇ ਲਿਖਤਾਂ ਨੂੰ ਨਹੀਂ ਸਮਝ ਸਕਦੇ ਅਤੇ ਪਛੜੇ ਹਨ ਤੇ ਫਾਰਮ 7 ਰਾਹੀਂ ਨੋਟਿਸ ਦਿੱਤੇ ਜਾ ਰਹੇ ਹਨ। ਇਸ ਦੌਰਾਨ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਨੇ ਉੱਤਰ ਪ੍ਰਦੇਸ਼ 'ਚ ਵੋਟਰ ਸੂਚੀਆਂ ਦੇ ਚੱਲ ਰਹੇ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ) 'ਚ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਦਾਇਰ ਕਰਨ ਦੀ ਮਿਆਦ 3 ਮਾਰਚ ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਰਾਜ ਦੇ ਮੁਖ ਚੋਣ ਅਧਿਕਾਰੀ ਵੱਲੋਂ ਨਾਗਰਿਕਾਂ ਨੂੰ ਆਪਣੇ ਸੁਝਾਅ ਜਮ੍ਹਾ ਕਰਨ ਲਈ ਵਾਧੂ ਸਮਾਂ ਦੇਣ ਦੀ ਬੇਨਤੀ ਦੇ ਜਵਾਬ 'ਚ ਆਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ