JALANDHAR WEATHER

ਹੁਣ ਬਿਜਲੀ ਸੇਵਾਵਾਂ ਵਿਚ ਵੀ ਆਵੇਗੀ ਕ੍ਰਾਂਤੀ - ਈਲਵਾਲ

ਸੰਗਰੂਰ, 20 ਮਈ (ਧੀਰਜ (ਪਸੋਰੀਆ) - ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚਾਰ ਸਾਲਾਂ ਦੌਰਾਨ ਸੂਬੇ ਵਿਚ ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਆਈ ਕ੍ਰਾਂਤੀ ਤੋਂ ਬਾਅਦ ਹੁਣ ਬਿਜਲੀ ਸੇਵਾਵਾਂ ਵਿਚ ਵੀ ਕ੍ਰਾਂਤੀ ਆਵੇਗੀ। ਇਹ ਪ੍ਰਗਟਾਵਾ ਕਰਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਕਿ ਹੁਣ ਸੂਬੇ ਵਿਚ ਬਿਜਲੀ ਦੀਆਂ ਤਾਰਾਂ ਜਮੀਨ ਦੋਜ ਕਰਨ ਅਤੇ ਬਿਜਲੀ ਦੇ ਖੰਬੇ ਹਟਾਉਣ ਦੇ ਰਾਜ ਪੱਧਰੀ ਪ੍ਰੋਜੈਕਟ ਦੇ ਪਾਇਲਟ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਉਨ੍ਹਾਂ ਦੇ ਖੇਤਾਂ ਵਿਚੋਂ ਖੰਬੇ ਖ਼ਤਮ ਹੋ ਜਾਣ ਨਾਲ ਪਾਵਰਕਾਮ ਨੂੰ ਵੀ ਕਈ ਦਿੱਕਤਾਂ ਤੋਂ ਛੁਟਕਾਰਾ ਮਿਲੇਗਾ ਜਿਵੇਂ ਕਿ ਤੇਜ ਤੂਫਾਨ ਮੀਹ ਹੜਾਂ ਕਾਰਨ ਖੰਭੇ ਟੁੱਟ ਜਾਂਦੇ ਸਨ,ਤਾਰਾਂ ਦਾ ਨੁਕਸਾਨ ਹੋ ਜਾਂਦਾ ਸੀ।ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਸਨ। ਪਿੰਡ ਸਤੌਜ ਵਿਚ ਸ਼ੁਰੂ ਕੀਤੇ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਉੱਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਬਾਅਦ ਵਿਚ ਇਹ ਪ੍ਰੋਜੈਕਟ ਨੂੰ ਪੂਰੇ ਰਾਜ ਵਿਚ ਸ਼ੁਰੂ ਕਰਨ ਬਾਰੇ ਚਰਚਾ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ