ਸੜਕ ਹਾਦਸੇ ਦੋ ਡਿਲੀਵਰੀ ਬੁਆਏ ਲੜਕਿਆਂ ਦੀ ਮੌਤ
ਖਰੜ (ਮੁਹਾਲੀ), 20 ਮਈ (ਤਰਸੇਮ ਸਿੰਘ ਜੰਡਪੁਰੀ) - ਬੀਤੀ ਰਾਤ ਖਰੜ-ਕੁਰਾਲੀ ਰੋਡ 'ਤੇ ਮੋਟਰਸਾਈਕਲ ਅਤੇ ਸਵਿਫਟ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ਵਿਚ ਦੋ ਡਿਲੀਵਰੀ ਬੁਆਏ ਲੜਕਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚੋਂ ਇਕ ਦੀ ਪਛਾਣ ਜਸਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕੁਰਾਲੀ ਵਜੋਂ ਜਦਕਿ ਦੂਸਰੇ ਦੀ ਪਛਾਣ ਅਮਨਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਮੀਆਂਪੁਰ ਜ਼ਿਲ੍ਹਾ ਰੋਪੜ ਵੱਜੋਂ ਹੋਈ ਹੈ।
;
;
;
;
;
;
;