ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ
ਭਿਖੀਵਿੰਡ 26 ਮਈ( ਬੋਬੀ) ਨਗਰ ਪੰਚਾਇਤ ਭਿਖੀ ਪਿੰਡ ਦੀਆਂ ਹੋ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਵੋਟਾਂ ਅਮਨ ਅਮਾਨ ਨਾਲ ਚੱਲ ਰਹੀਆਂ ਹਨ ਅਤੇ ਕਿਸੇ ਕਿਸਮ ਦੀ ਕੋਈ ਵੀ ਅੰਸੁਖਾਵੀ ਘਟਨਾ ਹੁਣ ਤੱਕ ਨਹੀਂ ਵਾਪਰੀ ਪੋਲਿੰਗ ਬੂਥਾਂ ਦੇ ਬਾਹਰ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਚੋਣ ਬੂਥ ਲਾਏ ਗਏ ਹਨ ਜਿੱਥੋਂ ਲੋਕ ਆਪਣੀ ਪਰਚੀ ਕਟਾ ਕੇ ਬੜੇ ਅਮਨ ਅਮਾਨ ਨਾਲ ਵੋਟਾਂ ਪਾ ਰਹੇ ਹਨ।
;
;
;
;
;
;
;
;