JALANDHAR WEATHER

ਫਾਜ਼ਿਲਕਾ ਵਿੱਚ ਸ਼ਾਂਤੀਪੂਰਵਕ ਹੋ ਰਹੀਆਂ ਹਨ ਨਗਰ ਕੌਂਸਲ ਚੋਣਾਂ, ਲੋਕਾਂ ਵਿੱਚ ਉਤਸ਼ਾਹ

ਫ਼ਾਜ਼ਿਲਕਾ, 26 ਜੁਲਾਈ (ਬਲਜੀਤ ਸਿੰਘ)- ਫਾਜ਼ਿਲਕਾ ਦੇ ਵਿੱਚ ਨਗਰ ਕੌਂਸਲ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ। ਜਿਸ ਦਾ ਸਮਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਰੱਖਿਆ ਗਿਆ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਕੁੱਲ 96 ਵਾਰਡ ਬਣਾਏ ਗਏ ਹਨ। ਜਿਸ ਵਿੱਚ ਨਗਰ ਨਿਗਮ ਅਬੋਹਰ ਵਿੱਚ 50 ਵਾਰਡ ਅਤੇ 120 ਪੋਲਿੰਗ ਬੂਥ, ਨਗਰ ਕੌਂਸਲ ਫਾਜ਼ਿਲਕਾ ਦੇ ਵਿੱਚ 25 ਵਾਰਡ ਅਤੇ 58 ਪੋਲਿੰਗ ਬੂਥ, ਓਥੇ ਹੀ ਪੰਚਾਇਤ ਅਰਨੀਵਾਲਾ ਵਿੱਚ 11 ਵਾਰਡ ਅਤੇ 11 ਪੋਲਿੰਗ ਬੂਥ ਬਣਾਏ ਗਏ ਹਨ। ਜੇਕਰ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਕੁੱਲ 25 ਵਾਰਡਾਂ ਤੋਂ 120 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ। ਖਬਰ ਲਿਖੇ ਜਾਣ ਤੱਕ ਮੱਤਦਾਨ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਅਬੋਹਰ ਵਿੱਚ 17%, ਨਗਰ ਕੌਂਸਲ ਫਾਜ਼ਿਲਕਾ ਵਿੱਚ 18% ਅਤੇ ਨਗਰ ਪੰਚਾਇਤ ਅਰਨੀਵਾਲਾ ਵਿਖੇ 30% ਮੱਤਦਾਨ ਹੋ ਚੁੱਕਾ ਹੈ। ਜੇਕਰ ਚੋਣਾਂ ਦੇ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਫਾਜ਼ਿਲਕਾ ਦੇ ਵਿੱਚ ਸ਼ਾਂਤੀ ਪੂਰਵਕ ਚੋਣਾਂ ਚੱਲ ਰਹੀਆਂ ਹਨ । ਸ਼ਹਿਰ ਦੇ ਆਮ ਲੋਕਾਂ ਦੇ ਨਾਲ ਨਾਲ ਬਜ਼ੁਰਗ ਲੋਕ ਵੀ ਬੜੇ ਹੀ ਉਤਸਾਹ ਨਾਲ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ