ਨਾਭਾ ਦੇ ਵਾਰਡ ਨੰਬਰ 5 'ਚ 95 ਸਾਲਾ ਬਜ਼ੁਰਗ ਮਾਤਾ ਨੇ ਪਾਈ ਆਪਣੀ ਵੋਟ
ਨਾਭਾ,26 ਮਈ (ਜਗਨਾਰ ਸਿੰਘ ਦੁਲੱਦੀ) ਨਾਭਾ ਚ ਜਿਵੇਂ ਜਿਵੇਂ ਵੋਟਰ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਪਾਉਣ ਲਈ ਬੂਥਾਂ ਤੇ ਪਹੁੰਚੇ ਉੱਥੇ ਕਈ ਬੂਥਾਂ ਉਪਰ ਬਜ਼ੁਰਗ ਵੀ ਆਪਣੀ ਵੋਟ ਦਾ ਇਸਤੇਮਾਲ ਕਰਦੇ ਨਜ਼ਰ ਆਏ। ਵਾਰਡ ਨੰਬਰ 5 'ਚ ਇੱਕ 95 ਸਾਲਾ ਬਜ਼ੁਰਗ ਮਾਤਾ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਬਜ਼ੁਰਗ ਮਾਤਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮਾਤਾ ਜੀ ਸਵੇਰ ਤੋਂ ਹੀ ਵੋਟ ਪਾਉਣ ਲਈ ਕਾਹਲੀ ਕਰ ਰਹੇ ਸਨ ਜਿਸ ਕਰਕੇ ਉਹ ਸਵੇਰੇ ਸਵੇਰੇ ਉਹਨਾਂ ਦੀ ਵੋਟ ਪਾਉਣ ਲਈ ਉਹਨਾਂ ਨੂੰ ਨਾਲ ਲੈ ਕੇ ਆਏ ਹਨ। ਬਜ਼ੁਰਗ ਮਾਤਾ ਨੇ ਕਿਹਾ ਕਿ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਅੱਜ ਆਪਣੀ ਇਸ ਉਮਰ ਵਿੱਚ ਵੀ ਵੋਟ ਪਾਉਣ ਲਈ ਆਏ ਹਨ।
;
;
;
;
;
;
;
;