JALANDHAR WEATHER

ਪੱਟੀ ਵਿਖੇ ਵੋਟਾਂ ਪਾਉਣ ਨੂੰ ਲੈਕੇ ਵੋਟਰਾਂ ਵਿੱਚ ਪੂਰਾ ਉਤਸ਼ਾਹ

ਪੱਟੀ 26 ਮਈ( ਸੰਜੀਵ ਕੁੰਦਰਾ, ਬਲਵਿੰਦਰ ਸਿੰਘ ਚੋਹਲਾ ਅਵਤਾਰ ਸਿੰਘ ਖਹਿਰਾ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੱਟੀ ਵਿੱਚ ਵੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਪੋਲਿੰਗ ਬੂਥਾਂ ਤੇ ਲਾਈਨਾਂ ਵਿੱਚ ਲੱਗੇ ਲੋਕ ਆਪਣੀ ਵੋਟ ਪਾਉਣ ਦਾ ਇੰਤਜ਼ਾਰ ਕਰ ਰਹੇ ਹਨ ਨਗਰ ਕੋਸਲ ਪੱਟੀ ਤੋਂ ਕੁਲ 74 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੱਟੀ ਵਿਖੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ,ਭਾਜਪਾ ਅਤੇ ਕੈਰੋਂ ਗਰੁੱਪ ਦੇ ਅਜ਼ਾਦ ਉਮੀਦਵਾਰਾਂ ਵਿਚਕਾਰ ਵੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 9 ਅਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹਨ।ਸਾਰੀਆਂ ਪਾਰਟੀਆਂ ਦੇ ਆਗੂ ਅਤੇ ਵਰਕਰ ਵੋਟਾਂ ਭੁਗਤਾਉਣ ਨੂੰ ਲੈਕੇ ਪੂਰਾ ਜ਼ੋਰ ਲਾ ਰਹੇ ਹਨ। ਸਵੇਰ ਤੋਂ ਹੀ ਵੋਟਰ ਵੋਟ ਪਾਉਣ ਲਈ ਪੂਰੇ ਉਤਸ਼ਾਹ ਨਾਲ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ