JALANDHAR WEATHER

ਸੰਗਤ ਮੰਡੀ ਵਿਚ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਅਮਨ ਸ਼ਾਂਤੀ ਨਾਲ ਪਾਈਆਂ ਜਾ ਰਹੀਆਂ ਹਨ

ਸੰਗਤ ਮੰਡੀ 26 ਮਈ (ਅੰਮ੍ਰਿਤਪਾਲ ਸ਼ਰਮਾ)- ਸੰਗਤ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪੂਰੇ ਅਮਨ ਸ਼ਾਂਤੀ ਨਾਲ ਪਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਨਗਰ ਕੌਂਸਲ ਸੰਗਤ ਦੇ ਕੁੱਲ 9 ਵਾਰਡਾਂ ਵਿਚੋਂ 4 ਵਾਰਡਾਂ 4,5,7 ਅਤੇ 8 ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ ਬਾਕੀ 5 ਵਾਰਡਾਂ 1,2,3,6 ਅਤੇ 9 ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਨਿਰਪੱਖ ਚੋਣਾਂ ਲਈ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।

ਅਚਾਨਕ ਬਦਲੇ ਦੋ ਡੀ. ਐਸ. ਪੀ.
26 ਮਈ ਨੂੰ ਵੋਟਾਂ ਦੇ ਦਿਨ ਸਵੇਰੇ ਹੀ ਸੰਗਤ ਮੰਡੀ ਵਿਖੇ ਤਾਇਨਾਤ ਡੀ ਐਸ ਪੀ ਸੰਦੀਪ ਸਿੰਘ ਭਾਟੀ ਦੀ ਬਦਲੀ ਅਚਾਨਕ ਗੋਨਿਆਨਾ ਵਿਖੇ ਕਰ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਥਾਂ ਗੋਨਿਆਨਾ ਦੇ ਡੀ ਐਸ ਪੀ ਕਰਮਜੀਤ ਸਿੰਘ ਪੀ ਪੀ ਐਸ ਨੂੰ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਦਲੀ ਕਿਸੇ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ