ਮਲੋਟ ਨਗਰ ਕੌਂਸਲ ਚੋਣਾਂ: ਦੁਪਹਿਰ 12 ਵਜੇ ਤੱਕ ਹੋਈ 34 ਫੀਸਦੀ ਪੋਲਿੰਗ, ਕਈ ਥਾਵਾਂ 'ਤੇ ਤਣਾਅਪੂਰਨ ਮਾਹੌਲ
ਮਲੋਟ, 26 ਮਈ (ਪਾਟਿਲ)- ਮਲੋਟ ਸ਼ਹਿਰ ਦੇ 27 ਵਾਰਡਾਂ ਵਿਚ ਹੋ ਰਹੀਆਂ ਚੋਣਾਂ ਦੌਰਾਨ ਅੱਜ ਦੁਪਹਿਰ 12 ਵਜੇ ਤੱਕ ਕੁੱਲ 34 ਫੀਸਦੀ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਬਣਾਏ ਗਏ ਕੁੱਲ 61 ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।
ਵੋਟਿੰਗ ਪ੍ਰਕਿਰਿਆ ਦੌਰਾਨ ਸ਼ਹਿਰ ਦੇ ਕਈ ਵਾਰਡਾਂ ਵਿਚ ਸਿਆਸੀ ਧਿਰਾਂ ਵਿਚਾਲੇ ਤਲਖ਼-ਕਲਾਮੀ ਅਤੇ ਮਾਹੌਲ ਤਣਾਅਪੂਰਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਕਈ ਬੂਥਾਂ 'ਤੇ ਸਥਿਤੀ ਨਾਜ਼ੁਕ ਬਣੀ ਰਹੀ, ਪਰ ਪੁਲਿਸ ਅਤੇ ਪ੍ਰਸ਼ਾਸਨ ਦੀ ਮੁਸਤੈਦੀ ਸਦਕਾ ਸਥਿਤੀ 'ਤੇ ਕਾਬੂ ਰੱਖਿਆ ਗਿਆ।
ਕੁਝ ਥਾਵਾਂ 'ਤੇ ਹੋਏ ਹੰਗਾਮੇ ਅਤੇ ਤਣਾਅ ਦੇ ਬਾਵਜੂਦ, ਕੁੱਲ ਮਿਲਾ ਕੇ ਸ਼ਹਿਰ ਵਿਚ ਪੋਲਿੰਗ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਚੱਲਦੀ ਰਹੀ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬਾਕੀ ਰਹਿੰਦੀ ਵੋਟਿੰਗ ਨੂੰ ਵੀ ਸੁਰੱਖਿਅਤ ਨੇਪਰੇ ਚਾੜ੍ਹਿਆ ਜਾ ਸਕੇ।
;
;
;
;
;
;
;
;