ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਰਿਵਾਰ ਸਮੇਤ ਵੋਟ ਪਾਈ
ਲੌਂਗੋਵਾਲ, 26 ਮਈ (ਵਿਨੋਦ, ਸ.ਖੰਨਾ) - ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਪਰਿਵਾਰ ਨਾਲ ਇਥੋਂ ਦੇ ਵਾਰਡ ਨੰਬਰ ਇਕ ਵਿਚ ਵੋਟ ਪਾਈ ਹੈ। ਭਾਈ ਲੌਂਗੋਵਾਲ ਦੇ ਨਾਲ ਉਹਨਾਂ ਦੇ ਸਪੁੱਤਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਅਤੇ ਉਹਨਾਂ ਦੀ ਨੂੰਹ ਹਰਮਨਪ੍ਰੀਤ ਕੌਰ ਵੀ ਹਾਜ਼ਰ ਸਨ। ਭਾਈ ਲੌਂਗੋਵਾਲ ਨੇ ਵੋਟ ਪਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਜੱਦੀ ਨਗਰ ਲੌਂਗੋਵਾਲ ਵਿਖੇ ਪਿਆਰ, ਇਤਫਾਕ ਅਤੇ ਭਾਈਚਾਰਕ ਸਾਂਝ ਨਾਲ ਵੋਟਿੰਗ ਹੋ ਰਹੀ ਹੈ। ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸੀਨੀਅਰ ਆਗੂ ਚੇਅਰਮੈਨ ਜੀਤ ਸਿੰਘ ਸਿੱਧੂ ਅਤੇ ਅਮਨਬੀਰ ਸਿੰਘ ਚੈਰੀ ਨਾਲ ਮਿਲਕੇ ਇਥੋਂ ਦੇ ਤਕਰੀਬਨ ਸਾਰੇ ਵਾਰਡਾਂ ਵਿਚ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਇਥੇ ਅਕਾਲੀ ਦਲ ਪੁਨਰ ਸੁਰਜੀਤ ਦਾ ਪ੍ਰਧਾਨ ਬਣਨਾ ਤੈਅ ਹੈ। ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨਵਿੰਦਰਪ੍ਰੀਤ ਸਿੰਘ ਨੇ ਕਿਹਾ ਕਿ ਲੌਂਗੋਵਾਲ ਦੀ ਧਰਤੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਧਰਤੀ ਹੈ ਅਤੇ ਇਥੋਂ ਦੇ ਵਾਸੀ ਸਦੈਵ ਹੀ ਅਮਨ ਸ਼ਾਂਤੀ ਚਾਹੁੰਦੇ ਹਨ ਅਤੇ ਚੋਣਾਂ ਸ਼ਾਂਤਮਈ ਤਰੀਕੇ ਨਾਲ ਹੋ ਰਹੀਆਂ ਹਨ।
;
;
;
;
;
;
;
;