ਮਾਨਸਾ ਜਿਲ੍ਹੇ ’ਚ 12 ਵਜੇ ਤੱਕ ਓਵਰਆਲ 39.09 ਪ੍ਰਤੀਸ਼ਤ ਵੋਟਾਂ ਭੁਗਤੀਆਂ
ਮਾਨਸਾ, 26 ਮਈ (ਰਾਵਿੰਦਰ ਸਿੰਘ ਰਵੀ)- ਮਾਨਸਾ ਜਿਲ੍ਹੇ ’ਚ 12 ਵਜੇ ਤੱਕ ਓਵਰਆਲ 39.09 ਪ੍ਰਤੀਸ਼ਤ ਵੋਟਾਂ ਭੁਗਤ ਚੁੱਕੀਆਂ ਹਨ। ਨਗਰ ਕੌਂਸਲ ਮਾਨਸਾ ’ਚ 34.65 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ ਜਦਕਿ ਬਰੇਟਾ ’ਚ 39.19, ਬੁਢਲਾਡਾ 40.80 ਪ੍ਰਤੀਸ਼ਤ ਵੋਟਾਂ ਦਾ ਭੁਗਤਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਨਗਰ ਪੰਚਾਇਤ ਬੋਹਾ ’ਚ 48.17 ਪ੍ਰਤੀਸ਼ਤ ਅਤੇ ਜੋਗਾ ’ਚ ਸਭ ਤੋਂ ਵੱਧ 60.06 ਪ੍ਰਤੀਸ਼ਤ ਵੋਟਾਂ ਪੈ ਚੁੱਕੀਆਂ ਹਨ।
;
;
;
;
;
;
;
;