ਪਵਿੱਤਰ ਕਾਲੀ ਵੇਈਂ ਵਿਚੋਂ ਮਿਲੀ ਅਣ-ਪਛਾਤੀ ਲਾਸ਼
ਸੁਲਤਾਨਪੁਰ ਲੋਧੀ, 27 ਮਈ (ਥਿੰਦ)- ਸੁਲਤਾਨਪੁਰ ਲੋਧੀ ਸਥਿਤ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਦੌਰਾਨ ਇਕ ਅਣ-ਪਛਾਤੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੂਸੋਵਾਲ ਪੁਲ ਨੇੜੇ ਸਫ਼ਾਈ ਦੌਰਾਨ ਮਿਲੀ ਲਾਸ਼ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਸਰੀਰ ਦਾ ਪਿੰਜਰ ਹੀ ਨਜ਼ਰ ਆ ਰਿਹਾ ਸੀ। ਅਣ-ਪਛਾਤੀ ਲਾਸ਼ ਦੇ ਨਾਲ ਮਿਲੀ ਟੀ ਸ਼ਰਟ ’ਤੇ ਸਾਈ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਲਿਖਿਆ ਹੋਇਆ ਮਿਲਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ 72 ਘੰਟਿਆਂ ਲਈ ਮੋਰਚਰੀ ’ਚ ਰੱਖ ਦਿੱਤੀ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;