ਸਰਕਾਰ ਕੋਲ ਇੰਡੀਆ 'ਚ 2 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ-ਓ.ਐਫ.ਐਸ. ਅੱਜ ਖੁੱਲ੍ਹੇਗਾ
ਨਵੀਂ ਦਿੱਲੀ, 26 ਮਈ (ਪੀ.ਟੀ.ਆਈ.)-ਸਰਕਾਰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ 'ਆਫਰ ਫਾਰ ਸੇਲ' (ਓ.ਐਫ.ਐਸ.) ਰਾਹੀਂ ਕੋਲ ਇੰਡੀਆ ਵਿਚ 2 ਫ਼ੀਸਦੀ ਤੱਕ ਹਿੱਸੇਦਾਰੀ ਵੇਚੇਗੀ, ਜਿਸਦੀ ਫਲੋਰ ਪ੍ਰਾਈਸ 412 ਰੁਪਏ ਪ੍ਰਤੀ ਸ਼ੇਅਰ ਹੋਵੇਗੀ। ਦੋ ਫ਼ੀਸਦੀ ਤੱਕ ਹਿੱਸੇਦਾਰੀ, ਜਾਂ ਲਗਭਗ 12.32 ਕਰੋੜ ਸ਼ੇਅਰਾਂ ਦੀ ਵਿਕਰੀ, ਸਰਕਾਰੀ ਖਜ਼ਾਨੇ ਨੂੰ 412 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਲਗਭਗ 5,000 ਕਰੋੜ ਰੁਪਏ ਪ੍ਰਾਪਤ ਹੋਣਗੇ¢ ਓ.ਐੱਫ.ਐ ਸ. (ਵਿਕਰੀ ਲਈ ਪੇਸ਼ਕਸ਼) 27 ਮਈ ਨੂੰ ਗੈਰ-ਪ੍ਰਚੂਨ ਨਿਵੇਸ਼ਕਾਂ ਲਈ ਅਤੇ 29 ਮਈ ਨੂੰ ਪ੍ਰਚੂਨ ਨਿਵੇਸ਼ਕਾਂ ਲਈ ਖੁੱਲ੍ਹੇਗਾ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ, ਅਰੁਣਿਸ਼ ਚਾਵਲਾ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, 'ਭਾਰਤ ਸਰਕਾਰ ਕੋਲ ਇੰਡੀਆ ਲਿਮਟਿਡ ਵਿੱਚ ਇੱਕ ਓ.ਐੱਫ.ਐੱਸ ਦਾ ਐਲਾਨ ਕਰਦੀ ਹੈ, ਜਿਸ ਵਿੱਚ ਇਸਦੀ ਇਕੁਇਟੀ ਦਾ 1 ਫ਼ੀਸਦੀ ਦਾ ਬੇਸ ਆਫਰ ਅਤੇ ਓਵਰਸਬਸਕ੍ਰਿਪਸ਼ਨ ਦੀ ਸਥਿਤੀ ਵਿੱਚ ਵਾਧੂ 1 ਫ਼ੀਸਦੀ ਦਾ 'ਗ੍ਰੀਨ ਸ਼ੂ ਵਿਕਲਪ' ਸ਼ਾਮਲ ਹੈ¢ ਫਲੋਰ ਪ੍ਰਾਈਸ 412 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤੀ ਗਈ ਹੈ।'
;
;
;
;
;
;
;
;
;