JALANDHAR WEATHER

ਬੈਲਜੀਅਮ 'ਚ ਟ੍ਰੇਨ ਅਤੇ ਸਕੂਲ ਬੱਸ ਵਿਚਕਾਰ ਟੱਕਰ-4 ਮÏਤਾਂ, 5 ਜ਼ਖਮੀ

ਬੁਗਨਹਾਉਟ (ਬੈਲਜੀਅਮ), 26 ਮਈ (ਏਜੰਸੀ)-ਉੱਤਰੀ ਬੈਲਜੀਅਮ 'ਚ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਬੱਸ ਤੇ ਟ੍ਰੇਨ ਵਿਚਕਾਰ ਹੋਈ ਟੱਕਰ 'ਚ ਦੋ ਬੱਚਿਆਂ ਸਮੇਤ 4 ਲੋਕਾਂ ਦੀ ਮÏਤ ਹੋ ਗਈ ਤੇ ਪੰਜ ਹੋਰ ਬੱਚੇ ਜ਼ਖਮੀ ਹੋ ਗਏ | ਬੁਲਾਰੇ ਲੀਜ਼ਾ ਡੀ ਵਾਈਲਡ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਜ਼ਖਮੀ ਬੱਚਿਆਂ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ | ਇਹ ਹਾਦਸਾ ਰਾਜਧਾਨੀ ਬ੍ਰਸੇਲਜ਼ ਤੋਂ ਲਗਭਗ 30 ਕਿਲੋਮੀਟਰ (20 ਮੀਲ) ਉੱਤਰ-ਪੱਛਮ 'ਚ ਬੁਗਨਹਾਉਟ ਸ਼ਹਿਰ ਦੇ ਨੇੜੇ ਸਵੇਰ ਦੇ ਭੀੜ-ਭੜੱਕੇ ਵਾਲੇ ਸਮੇਂ ਦÏਰਾਨ ਇਕ ਲੈਵਲ ਕਰਾਸਿੰਗ 'ਤੇ ਹੋਇਆ | ਡੀ ਵਾਈਲਡ ਨੇ ਕਿਹਾ ਕਿ ਮਿ੍ਤਕਾਂ 'ਚ ਮਿੰਨੀ ਬੱਸ ਦਾ ਡਰਾਈਵਰ ਤੇ ਇਕ ਐਸਕਾਰਟ ਦੇ ਨਾਲ-ਨਾਲ 2 ਬੱਚੇ ਵੀ ਸ਼ਾਮਲ ਹਨ | ਉਸਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ | ਜਾਂਚਕਰਤਾ ਗਵਾਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਤੇ ਨੇੜੇ ਲੱਗੇ ਕੈਮਰਿਆਂ ਤੋਂ ਤਸਵੀਰਾਂ ਦੀ ਜਾਂਚ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬੈਰੀਅਰ ਬੰਦ ਸੀ ਤੇ ਲਾਲ ਬੱਤੀ ਚਾਲੂ ਸੀ | ਬੈਲਜੀਅਨ ਰੇਲ ਆਪਰੇਟਰ ਇਨਫ੍ਰਾਬੇਲ ਦੇ ਬੁਲਾਰੇ ਨੇ ਕਿਹਾ ਕਿ ਟ੍ਰੇਨ ਲਗਭਗ 120 ਕਿਲੋਮੀਟਰ ਪ੍ਰਤੀ ਘੰਟਾ (75 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਯਾਤਰਾ ਕਰ ਰਹੀ ਸੀ ਜਦੋਂ ਇਹ ਕਰਾਸਿੰਗ ਦੇ ਨੇੜੇ ਪਹੁੰਚੀ ਤੇ ਬ੍ਰੇਕ ਲਗਾਉਣ ਦਾ ਸਮਾਂ ਨਹੀਂ ਸੀ | ਇਕ ਸੋਸ਼ਲ ਮੀਡੀਆ ਪੋਸਟ 'ਚ ਬੈਲਜੀਅਮ ਦੇ ਗ੍ਰਹਿ ਮੰਤਰੀ ਬਰਨਾਰਡ ਕੁਇੰਟਿਨ ਨੇ ਬੁਗੇਨਹਾਉਟ 'ਚ ਹੋਏ ਦੁਖਦਾਈ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ