ਅਦਾਕਾਰ ਰਮਾਕਾਂਤ ਦੈਮਾ ਦਾ ਦਿਹਾਂਤ
'ਚੱਕ ਦੇ! ਇੰਡੀਆ' ਤੇ 'ਸਕੈਮ 1992' 'ਚ ਕੀਤਾ ਕੰਮ
ਮੁੰਬਈ, 26 ਮਈ (ਇੰਟ.)-ਟੀਵੀ ਤੇ ਫਿਲਮ ਅਦਾਕਾਰ ਰਮਾਕਾਂਤ ਦਾਏਮਾ ਦਾ 26 ਮਈ ਨੂੰ ਦਿਹਾਂਤ ਹੋ ਗਿਆ | ਉਹ 69 ਸਾਲ ਦੇ ਸਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਸਹਿ-ਕਲਾਕਾਰ, ਅਦਾਕਾਰਾ ਸ਼ੁਭਾਂਗੀ ਲਟਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ | ਰਮਾਕਾਂਤ ਦਾਏਮਾ ਨੇ 'ਚੱਕ ਦੇ! ਇੰਡੀਆ', 'ਰਾਮ ਸੇਤੂ' ਤੇ 'ਸਕੈਮ 1992' ਵਰਗੀਆਂ ਮਸ਼ਹੂਰ ਫਿਲਮਾਂ ਤੇ ਵੈੱਬ ਸੀਰੀਜ਼ 'ਚ ਕੰਮ ਕੀਤਾ ਸੀ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ, ਫਿਲਮ ਇੰਡਸਟਰੀ ਦੇ ਮੈਂਬਰਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ |
;
;
;
;
;
;
;
;
;