JALANDHAR WEATHER

ਸੀ.ਐਨ.ਜੀ. ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ

ਨਵੀਂ ਦਿੱਲੀ, 26 ਮਈ (ਪੀ.ਟੀ.ਆਈ.)-ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੀ.ਐਨ.ਜੀ. ਦੀ ਕੀਮਤ ਵਿਚ 2 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਚੌਥੀ ਵਾਰ ਹੋਇਆ ਵਾਧਾ ਹੈ | ਇੰਦਰਪ੍ਰਸਥ ਗੈਸ ਲਿਮਟਿਡ (ਆਈ.ਜੀ.ਐਲ.) ਮੁਤਾਬਿਕ ਹੁਣ ਸੀ.ਐਨ.ਜੀ. ਦੀ ਕੀਮਤ 83.09 ਰੁਪਏ ਪ੍ਰਤੀ ਕਿੱਲੋ ਹੋਵੇਗੀ | 15 ਮਈ ਤੋਂ ਬਾਅਦ ਇਹ ਚੌਥਾ ਵਾਧਾ ਹੈ, ਜਿਸ ਨਾਲ ਹੁਣ ਤੱਕ ਕੁੱਲ ਮਿਲਾ ਕੇ ਕੀਮਤਾਂ 'ਚ 4 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋ ਚੁੱਕਾ ਹੈ | ਸੀ.ਐਨ.ਜੀ. ਦੀਆਂ ਵਧੀਆਂ ਕੀਮਤਾਂ ਦਾ ਅਸਰ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਦੇ ਜਨਤਕ ਟਰਾਂਸਪੋਰਟ 'ਤੇ ਵੀ ਪਵੇਗਾ, ਕਿਉਂਕਿ ਉੱਥੇ ਵੱਡੀ ਗਿਣਤੀ ਵਿਚ ਬੱਸਾਂ ਅਤੇ ਟੈਕਸੀਆਂ ਇਸੇ ਬਾਲਣ (ਫ਼ਿਊਲ) 'ਤੇ ਚਲਦੀਆਂ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ