ਵਰਜੀਨੀਆ 'ਚ ਭਾਰਤੀ ਔਰਤ ਨੂੰ ਮਾਰੀ ਗੋਲੀ-ਮੌਤ
ਵਾਸ਼ਿੰਗਟਨ ਡੀ.ਸੀ., 26 ਮਈ (ਇੰਟ.)-ਅਮਰੀਕੀ ਰਾਜ ਵਰਜੀਨੀਆ 'ਚ ਇਕ ਗੁਜਰਾਤੀ ਅÏਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਰਿਪੋਰਟਾਂ ਅਨੁਸਾਰ, ਮੇਹਸਾਣਾ ਜ਼ਿਲ੍ਹੇ ਦੇ ਜੰਤਰਾਲ ਪਿੰਡ ਦੀ ਰਹਿਣ ਵਾਲੀ ਮੇਘਨਾ ਪਟੇਲ ਨੂੰ ਉਸਦੇ ਸੁਪਰ ਮਾਰਕਿਟ ਸਟੋਰ 'ਚ ਗੋਲੀ ਮਾਰ ਦਿੱਤੀ ਗਈ | ਇਸ ਘਟਨਾ ਨੇ ਪਿੰਡ ਨੂੰ ਸੋਗ 'ਚ ਡੁੱਬਾ ਦਿੱਤਾ ਹੈ | ਮੇਘਨਾ ਪਟੇਲ ਪਿਛਲੇ 10 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੀ ਸੀ ਤੇ ਆਪਣੇ ਪਤੀ ਨਾਲ ਸਟੋਰ 'ਚ ਕੰਮ ਕਰਦੀ ਸੀ | ਘਟਨਾ ਸਮੇਂ, ਉਹ ਸਟੋਰ ਦੇ ਅੰਦਰ ਸੀ ਜਦੋਂ ਇਕ ਅਣਪਛਾਤਾ ਹਮਲਾਵਰ ਆਇਆ ਤੇ ਉਸ 'ਤੇ ਹਮਲਾ ਕਰ ਦਿੱਤਾ | ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ | ਫੁਟੇਜ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਲਗਭਗ 26 ਸਕਿੰਟਾਂ ਦੇ ਅੰਦਰ ਮÏਕੇ ਤੋਂ ਭੱਜ ਗਿਆ | ਪੁਲਿਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਡਕੈਤੀ ਦਾ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ 4 ਗੁਜਰਾਤੀਆਂ ਨੂੰ ਮਾਰ ਦਿੱਤਾ ਗਿਆ ਸੀ |
;
;
;
;
;
;
;
;
;