ਲਾਈਟ ਸ਼ੋਅ ਦੌਰਾਨ ਸਿਡਨੀ ਬੰਦਰਗਾਹ 'ਚ ਡਿੱਗੇ ਡਰੋਨ
ਸਿਡਨੀ, 26 ਮਈ (ਇੰਟ.)-ਸਿਡਨੀ ਦੇ ਡਾਰਲਿੰਗ ਹਾਰਬਰ 'ਤੇ ਇੱਕ ਪ੍ਰਸਿੱਧ ਸਰਦੀਆਂ ਦੇ ਲਾਈਟ ਸ਼ੋਅ ਦੌਰਾਨ ਅਸਮਾਨ ਤੋਂ ਲਗਭਗ 90 ਡਰੋਨ ਕਰੈਸ਼ ਹੋ ਕੇ ਸਿਡਨੀ ਬੰਦਰਗਾਹ 'ਚ ਡਿੱਗ ਗਏ | ਵਿਵਿਡ ਸਿਡਨੀ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਤਕਨੀਕੀ ਕਾਰਨਾਂ ਕਰਕੇ ਇਹ ਹਾਦਸਾ ਵਾਪਰਿਆ, ਜਿਸਦੇ ਚਲਦੇ ਹੁਣ ਕਈ ਆਉਣ ਵਾਲੇ ਸ਼ੋਅ ਰੱਦ ਕਰ ਦਿੱਤੇ ਗਏ ਹਨ | ਸੋਮਵਾਰ ਦੇ ਸ਼ੋਅ ਦੀ ਫੁਟੇਜ 'ਚ ਦਰਜਨਾਂ ਡਰੋਨ ਰਾਤ ਦੇ ਅਸਮਾਨ ਤੋਂ ਡਿੱਗਦੇ ਹੋਏ ਕੈਦ ਹੋਏ | ਸ਼ੋਅ ਦੇ ਪਿੱਛੇ ਯੂਕੇ ਦੀ ਕੰਪਨੀ ਸਕਾਈਮੈਜਿਕ ਨੇ ਇਸ ਗੜਬੜ ਲਈ ਰੇਡੀਓ ਫ੍ਰੀਕੁਐਂਸੀ 'ਚ ਤਬਦੀਲੀ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਕੋਈ ਵੀ ਡਰੋਨ ਸੁਰੱਖਿਆ ਸੀਮਾਵਾਂ ਤੋਂ ਬਾਹਰ ਨਹੀਂ ਡਿੱਗਿਆ | ਵਿਵਿਡ ਸਿਡਨੀ ਦੇ ਇਕ ਬੁਲਾਰੇ ਨੇ ਹਾਜ਼ਰੀਨ ਨੂੰ ਹੋਈ ਨਿਰਾਸ਼ਾ ਤੇ ਅਸੁਵਿਧਾ ਲਈ ਮੁਆਫੀ ਮੰਗੀ |
;
;
;
;
;
;
;
;
;