JALANDHAR WEATHER

ਕਠੂਆ-ਮਾਧੋਪੁਰ ਵਿਚਾਲੇ ਰੇਲਗੱਡੀਆਂ ਦਾ ਮੁੜ ਸੰਚਾਲਨ 31 ਮਈ ਤੋਂ

ਜੰਮੂ, 26 ਮਈ (ਪੀ. ਟੀ. ਆਈ.)-ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਕਠੂਆ-ਮਾਧੋਪੁਰ ਸੈਕਸ਼ਨ 'ਚ ਇਕ ਮਹੱਤਵਪੂਰਨ ਰੇਲਵੇ ਪੁਲ ਦੀ ਮੁਰੰਮਤ ਦਾ ਕੰਮ ਪੂਰਾ ਹੋਣ ਦੇ ਨੇੜੇ ਹੈ, ਜਿਸ ਨਾਲ 31 ਮਈ ਤੋਂ ਜੰਮੂ-ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਦੋਵਾਂ ਪਟੜੀਆਂ 'ਤੇ ਆਮ ਰੇਲਗੱਡੀਆਂ ਦੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ¢ ਕਠੂਆ ਅਤੇ ਮਾਧੋਪੁਰ ਦੇ ਵਿਚਕਾਰ ਸਥਿਤ ਰੇਲਵੇ ਪੁਲ ਨੰਬਰ 17 ਦੀ ਵਿਆਪਕ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪਿਛਲੇ ਕਈ ਹਫ਼ਤਿਆਂ ਤੋਂ ਇਕ ਹੀ ਅੱਪ-ਲਾਈਨ ਟ੍ਰੈਕ 'ਤੇ ਰੇਲ ਸੇਵਾਵਾਂ ਚੱਲ ਰਹੀਆਂ ਹਨ¢ ਪਿਛਲੇ ਸਾਲ ਸਤੰਬਰ 'ਚ ਅਚਾਨਕ ਹੜ੍ਹਾਂ 'ਚ ਪੁਲ ਨੂੰ ਨੁਕਸਾਨ ਪਹੁੰਚਿਆ ਸੀ¢ਅਧਿਕਾਰੀਆਂ ਨੇ ਕਿਹਾ ਕਿ ਸੈਕਸ਼ਨ 'ਤੇ ਇੰਟਰਲਾਕਿੰਗ ਦਾ ਕੰਮ 31 ਮਈ ਨੂੰ ਪੂਰਾ ਹੋਣ ਦਾ ਪ੍ਰੋਗਰਾਮ ਹੈ, ਜਿਸ ਤੋਂ ਬਾਅਦ ਅੱਪ ਅਤੇ ਡਾਊਨ ਦੋਵੇਂ ਲਾਈਨਾਂ ਨੂੰ ਨਿਯਮਤ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ