ਲਾਸ ਏਂਜਲਸ ਵਿਚ ਭਾਰਤੀ ਨੌਜਵਾਨ ਗ੍ਰਿਫਤਾਰ, ਦੇਸ਼ ਨਿਕਾਲਾ ਸੰਭਵ
ਸੈਕਰਾਮੈਂਟੋ, ਕੈਲੀਫੋਰਨੀਆ, 27 ਮਈ (ਹੁਸਨ ਲੜੋਆ ਬੰਗਾ)- ਯੂ. ਐਸ. ਇਮੀਗ੍ਰੇਸ਼ਨ ਇਨਫੋਰਸਮੈਂਟ (ਆਈ. ਸੀ. ਈ.) ਨੇ ਲਾਸ ਏਂਜਲਸ ਵਿਚ ਇਕ 26 ਸਾਲਾ ਭਾਰਤੀ ਨਾਗਰਿਕ ਪਰਮਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਹੁਣ ਸੰਭਾਵਿਤ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਆਈ. ਸੀ. ਈ. ਨੇ ਕਿਹਾ ਹੈ ਕਿ ਪਰਮਿੰਦਰਪਾਲ ਸਿੰਘ ਦੇਸ਼ ਨਿਕਾਲੇ ਦੀ ਕਾਰਵਾਈ ਮੁਕੰਮਲ ਹੋਣ ਤੱਕ ਉਸ ਦੀ ਹਿਰਾਸਤ ਵਿਚ ਹੀ ਰਹੇਗਾ। ਅਧਿਕਾਰੀਆਂ ਅਨੁਸਾਰ ਉਸ ਦਾ ਅਪਰਾਧਿਕ ਰਿਕਾਰਡ ਹੈ, ਜਿਸ ਵਿਚ ਵਾਹਨ ਚੋਰੀ ਕਰਨੇ, ਘੁਸਪੈਠ ਤੇ ਭੰਨਤੋੜ ਦੇ ਦੋਸ਼ ਸ਼ਾਮਿਲ ਹਨ। ਆਈ. ਸੀ. ਈ. ਨੇ ਉਸ ਦੀ ਇਮੀਗ੍ਰੇਸ਼ਨ ਸਥਿਤੀ ਜਾਂ ਅਦਾਲਤੀ ਕਾਰਵਾਈ ਸੰਬੰਧੀ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਹੈ।
;
;
;
;
;
;
;
;
;