JALANDHAR WEATHER

ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇਕ ਨੌਜਵਾਨ ਲੱਖਾਂ ਰੁਪਏ ਦੀ ਨਕਦੀ ਲੈ ਕੇ ਹੋਇਆ ਰਫੂ-ਚੱਕਰ

ਮਲੇਰਕੋਟਲਾ, 3 ਜੂਨ (ਮੁਹੰਮਦ ਹਨੀਫ਼ ਥਿੰਦ) - ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਮਲੇਰਕੋਟਲਾ ਦੇ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਵਿਖੇ 60 ਸਾਲ ਪੁਰਾਣੀ ਸ਼ੇਖਾਂ ਦੀ ਕਾਸਮੈਟਿਕ ਦੀ ਮਸ਼ਹੂਰ ਹੱਟੀ 'ਚੋਂ ਇਕ ਚੋਰ ਸੱਬਲ ਨਾਲ ਦੁਕਾਨ ਦੇ ਗਲੀ ਵਿਚ ਲੱਗੇ ਛੋਟੇ ਸ਼ਟਰ ਨੂੰ ਤੋੜਕੇ ਦੁਕਾਨ ਅੰਦਰ ਵੜਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਲਿਆ। ਚੋਰੀ ਦੀ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਚੋਰ ਦੀ ਪੈੜ ਨੱਪਣ ਲਈ ਮਲੇਰਕੋਟਲਾ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਣ 'ਚ ਜੁਟ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ