JALANDHAR WEATHER

ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਵਾਲੀ ਫ਼ੀਸ ਨੀਤੀ 'ਤੇ ਲੈ ਗਿਆ ਫ਼ੈਸਲਾ ਵਿਦਿਆਰਥੀ ਹਿੱਤ ਵਿਚ - ਚੀਮਾ

ਸੰਗਰੂਰ, 3 ਜੂਨ (ਧੀਰਜ ਪਸੋਰੀਆ) - ਭਗਵੰਤ ਸਿੰਘ ਮਾਨ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਵਾਲੀ ਫ਼ੀਸ ਨੀਤੀ ਤੇ ਲਿਆ ਗਿਆ ਫ਼ੈਸਲਾ ਵਿਦਿਆਰਥੀ ਹਿੱਤ ਵਿਚ ਇਕ ਮਹੱਤਵਪੂਰਨ ਕਦਮ ਹੈ। ਇਹ ਪ੍ਰਗਟਾਵਾ ਕਰਦਿਆਂ ਹੋਇਆ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਫ਼ੀਸ ਵਾਧਾ ਸਿਰਫ ਪੰਜ ਪਤੀਸਤ ਸਾਲਾਨਾ ਤੱਕ ਹੀ ਸੀਮਤ ਰਹੇਗਾ। ਇਹ ਨਿਯਮ ਸਾਰੀਆਂ ਲਾਜਮੀ ਫ਼ੀਸਾਂ 'ਤੇ ਲਾਗੂ ਹੋਵੇਗਾ, ਜਿਸ ਨਾਲ ਮਾਪਿਆਂ ਉੱਤੇ ਪੈ ਰਹੇ ਬੇਲਗਾਮ ਆਰਥਿਕ ਬੋਝ ਨੂੰ ਰੋਕਿਆ ਜਾ ਸਕੇਗਾ। ਮਾਨ ਸਰਕਾਰ ਵਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਜਿਨ੍ਹਾਂ ਸਕੂਲਾਂ ਨੇ ਨਿਰਧਾਰਤ ਹੱਦ ਤੋਂ ਵੱਧ ਫ਼ੀਸ ਵਧਾਈ ਹੈ, ਉਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਵਾਧੂ ਰਕਮ ਮਾਪਿਆਂ ਨੂੰ ਵਾਪਸ ਕਰਵਾਈ ਜਾਵੇਗੀ। ਇਹ ਫੈਸਲਾ ਸਿੱਖਿਆ ਖੇਤਰ ਵਿਚ ਪਾਰਦਰਸ਼ਤਾ ਲਿਆਉਣ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰੱਖਿਆ ਵੱਲ ਇਕ ਮਜਬੂਤ ਕਦਮ ਹੈ, ਜਿਸ ਨਾਲ ਸਿੱਖਿਆ ਨੂੰ ਵਪਾਰ ਨੇ ਬਲਕਿ ਇਕ ਜ਼ਿੰਮੇਵਾਰੀ ਵਜੋਂ ਅੱਗੇ ਵਧਾਉਣ ਦੀ ਦਿਸ਼ਾ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

15 ਕਾਲਾ ਗਾਬਾ ਕਤਲ ਕਾਂਡ ਦੇ ਮੁੱਖ ਦੋਸ਼ੀ ਨੇ ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਕੀਤੀ ਫਾਇਰਿੰਗ,ਜਵਾਬੀ ਕਾਰਵਾਈ ਵਿਚ ਇਕ ਦੋਸ਼ੀ ਜ਼ਖ਼ਮੀ

ਮੱਖੂ, 7 ਜੂਨ (ਕੁਲਵਿੰਦਰ ਸਿੰਘ ਸੰਧੂ)-ਗੁਰਚਰਨ ਸਿੰਘ ਉਰਫ਼ ਕਾਲਾ ਗਾਬਾ ਕਤਲ ਕਾਂਡ ਦੇ ਦੋਹਾਂ ਦੋਸ਼ੀਆਂ ਦੀ ਪਛਾਣ ਵਿਸ਼ਨੂੰ ਠਾਕੁਰ ਉਮਰ ਕਰੀਬ 21 ਸਾਲ ਪੁੱਤਰ ਥਾਨ ਸਿੰਘ ਨਿਵਾਸ ਰੂਪਾਸ, ਜ਼ਿਲਾ ਭਰਤਪੁਰ ਰਾਜਸਥਾਨ ਅਤੇ ਰਾਹੁਲ ਮਹਾਵਰ ਉਮਰ ਕਰੀਬ 24 ਸਾਲ ਪੁੱਤਰ ਦੁਰਗਾ ਸ਼ੰਕਰ ਵਾਸੀ ਆਨੰਦਪੁਰਾ ਕੋਟਾ ਰਾਜਸਥਾਨ ਵਜੋਂ ਹੋਈ ਸੀ।ਡੀਐੱਸਪੀ ਜਸਪਾਲ ਸਿੰਘ ਢਿੱਲੋਂ ਡੀਐਸਪੀ ਜ਼ੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਵਿਸ਼ਨੂੰ ਠਾਕੁਰ ਨੇ ਪੁੱਛਗਿੱਛ ਦੌਰਾਨ ਇੱਕ ਹੋਰ ਪਿਸਤੌਲ ਬਲਾਕ ਮੱਖੂ ਅਧੀਨ ਪੈਂਦੇ ਪਿੰਡ ਪੱਧਰੀ ਵਿਖੇ ਨਹਿਰ ਦੇ ਬੰਨ੍ਹ ਨੇੜੇ ਲੁਕਾਉਣ ਦਾ ਖੁਲਾਸਾ...  

... 5 hours 5 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ