ਨੋਇਡਾ ਦੇ ਸੈਕਟਰ 75 ਦੇ ਇਕ ਫਲੈਟ ’ਚ ਲੱਗੀ ਅੱਗ
ਨਵੀਂ ਦਿੱਲੀ, 5 ਜੂਨ- ਅੱਜ ਸਵੇਰੇ ਨੋਇਡਾ ਦੇ ਸੈਕਟਰ 75 ਵਿਚ ਆਈ.ਵੀ. ਕਾਉਂਟੀ ਸੁਸਾਇਟੀ ਦੇ ਇਕ ਫਲੈਟ ਵਿਚ ਅੱਗ ਲੱਗ ਗਈ। ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ 'ਤੇ ਮੌਜੂਦ ਹਨ। ਫਲੈਟ ਦੀ 12ਵੀਂ ਮੰਜ਼ਿਲ ਦੀ ਬਾਲਕੋਨੀ ਵਿਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਲਗਾਤਾਰ ਨਿਕਲ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੂਰੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
;
;
;
;
;
;
;