JALANDHAR WEATHER

ਭਾਰਤ ਵਿਰੁੱਧ ਪਾਬੰਦੀਆਂ ਦੀਆਂ ਧਮਕੀਆਂ ਮੋਦੀ ਦੀ ਅਗਵਾਈ ਹੇਠ ਉਲਟਾ ਅਸਰ ਪਾਉਣਗੀਆਂ-ਪੁਤਿਨ

ਸੇਂਟ ਪੀਟਰਸਬਰਗ, 6 ਜੂਨ (ਪੀ.ਟੀ.ਆਈ.)ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 'ਪਾਬੰਦੀਆਂ ਦੀ ਧਮਕੀ' ਦੇ ਰਾਹੀਂ ਭਾਰਤ ਦੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ 'ਤੁਰੰਤ ਉਲਟਾ ਅਸਰ ਕਰੇਗੀ।' ਪੁਤਿਨ ਨੇ ਇਹ ਬਿਆਨ ਸ਼ੁੱਕਰਵਾਰ ਨੂੰ ਸਾਲਾਨਾ ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਫੋਰਮ 'ਚ ਦਿੱਤਾ। ਉਹ ਵੀਰਵਾਰ ਰਾਤ ਨੂੰ ਪੀ.ਟੀ.ਆਈ. ਸਮੇਤ ਪ੍ਰਮੁੱਖ ਵਿਸ਼ਵ ਸਮਾਚਾਰ ਏਜੰਸੀਆਂ ਦੇ ਮੁਖੀਆਂ ਨਾਲ ਗੱਲਬਾਤ ਦੌਰਾਨ ਕੀਤੀਆਂ ਗਈਆਂ ਆਪਣੀਆਂ ਟਿੱਪਣੀਆਂ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਪੁਤਿਨ ਨੇ ਕਿਹਾ, 'ਭਾਰਤ ਹਮੇਸ਼ਾ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਕੰਮ ਕਰਦਾ ਹੈ, ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੋਈ ਸੰਭਾਵੀ ਧਮਕੀ ਤੁਰੰਤ ਉਲਟਾ ਅਸਰ ਕਰੇਗੀ।' ਪੁਤਿਨ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਮੋਦੀ ਨਾਲ ਨੇੜਲੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਉਸ ਸਮੇਂ ਨੂੰ ਵੀ ਯਾਦ ਕੀਤਾ ਜਦੋਂ ਭਾਰਤੀ ਆਗੂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ। ਪੁਤਿਨ ਨੇ ਕਿਹਾ, 'ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਇਹ ਕਦੇ ਨਹੀਂ ਭੁੱਲਣਗੇ' 'ਹੁਣ ਜਦੋਂ ਉਹ ਪ੍ਰਧਾਨ ਮੰਤਰੀ ਹਨ, ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਅਤੇ ਜਿੱਥੋਂ ਤੱਕ ਮੈਂ ਸਮਝਦਾ ਹਾਂ, ਅਮਰੀਕਾ ਅਤੇ ਭਾਰਤ ਵਿਚਕਾਰ ਸਬੰਧ ਸਫਲਤਾਪੂਰਵਕ ਅੱਗੇ ਵਧ ਰਹੇ ਹਨ¢ ਉਨ੍ਹਾਂ ਅੱਗੇ ਕਿਹਾ, 'ਭਾਰਤ ਹਮੇਸ਼ਾ ਆਪਣੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਦਾ ਹੈ' ਪੁਤਿਨ ਨੇ ਕਿਹਾ ਕਿ ਰੂਸ ਦਾ ਭਾਰਤ ਨਾਲ ਸਹਿਯੋਗ, ਹੋਰ ਸਾਰੇ ਭਾਈਵਾਲ ਦੇਸ਼ਾਂ ਵਾਂਗ, ਰਾਜਨੀਤਿਕ ਵਾਤਾਵਰਣ 'ਤੇ ਨਿਰਭਰ ਨਹੀਂ ਕਰਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

4 ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ

ਸੰਯੁਕਤ ਰਾਸ਼ਟਰ, 6 ਜੂਨ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜੰਮੂ-ਕਸ਼ਮੀਰ ਦਾ 'ਬੇਲੋੜਾ ਜ਼ਿਕਰ' ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ¢ ਭਾਰਤ ਨੇ ਗਲੋਬਲ ਸੰਸਥਾ ਦੇ ਮÏਜੂਦਾ ਗੈਰ-ਸਥਾਈ ਮੈਂਬਰ ਨੂੰ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, 'ਪੱਖਪਾਤੀ ਅਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ¢' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, 'ਮੈਂ ਪਾਕਿਸਤਾਨ ਵੱਲੋਂ ਭਾਰਤ ਦੇ ਪੂਰੀ ਤਰ੍ਹਾਂ ਅੰਦਰੂਨੀ ਮਾਮਲੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਬੇਲੋੜਾ ਜ਼ਿਕਰ ਕਰਨ 'ਤੇ ਜਵਾਬ ਦੇਣ ਲਈ ...  

... 1 hours 51 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ