JALANDHAR WEATHER

ਪੁਲਿਸ 'ਤੇ ਹਮਲੇ ਦੇ ਮਾਮਲੇ 'ਚ ਅਲਕਾ ਲਾਂਬਾ ਪ੍ਰੋਬੇਸ਼ਨ 'ਤੇ ਰਿਹਾਅ

ਨਵੀਂ ਦਿੱਲੀ, 6 ਜੂਨ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਅਲਕਾ ਲਾਂਬਾ ਨੂੰ ਇਕ ਸਾਲ ਲਈ ਚੰਗੇ ਵਿਵਹਾਰ ਦੇ ਆਧਾਰ 'ਤੇ ਪ੍ਰੋਬੇਸ਼ਨ 'ਤੇ ਰਿਹਾਅ ਕਰ ਦਿੱਤਾ | ਉਨ੍ਹਾਂ ਨੂੰ 2024 'ਚ ਜੰਤਰ-ਮੰਤਰ 'ਤੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਕਰਮੀਆਂ ਨਾਲ ਕੁੱਟਮਾਰ ਕਰਨ, ਡਿਊਟੀ ਕਰਨ ਤੋਂ ਰੋਕਣ, ਜਾਰੀ ਆਦੇਸ਼ ਦੀ ਪਾਲਣਾ ਨਾ ਕਰਨ, ਜਨਤਕ ਰਸਤੇ 'ਚ ਅੜਿੱਕਾ ਪਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ | ਵਧੀਕ ਪ੍ਰਮੁੱਖ ਨਿਆਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਮਹਿਲਾਂ ਕਾਂਗਰਸ ਪ੍ਰਮੁੱਖ ਲਾਂਬਾ ਨੂੰ ਇਕ ਲੱਖ ਰੁਪਏ ਦਾ ਬਾਂਡ ਭਰਨ ਦਾ ਨਿਰਦੇਸ਼ ਦਿੱਤਾ | 25 ਮਈ ਨੂੰ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਸ ਨੇ ਮਨਾਹੀ ਦੇ ਆਦੇਸ਼ਾਂ ਦੀ ਅਣਦੇਖੀ ਕੀਤੀ ਅਤੇ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾਉਣ 'ਚ ਅਸਫ਼ਲ ਰਹੀ | ਸਜ਼ਾ 'ਤੇ ਬਹਿਸ ਦੌਰਾਨ ਲਾਂਬਾ ਨੇ ਚੰਗੇ ਵਿਵਹਾਰ ਦੇ ਆਧਾਰ 'ਤੇ ਪ੍ਰੋਬੇਸ਼ਨ 'ਤੇ ਰਿਹਾਈ ਦੀ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ