JALANDHAR WEATHER

ਰਾਬੜੀ ਦੇਵੀ ਤੇ ਤੇਜਸਵੀ ਨੇ ਵਾਪਸ ਕੀਤੀ ਸਰਕਾਰੀ ਸੁਰੱਖਿਆ

ਪਟਨਾ, 6 ਜੂਨ (ਏਜੰਸੀ)-ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਐਲਾਨ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਵਿਵਸਥਾ ਘੱਟ ਕਰਨ ਦੇ ਸਰਕਾਰ ਦੇ ਹਾਲੀਆ ਫ਼ੈਸਲੇ ਦੇ ਵਿਰੋਧ 'ਚ ਆਪਣੀ ਰਾਜ ਸੁਰੱਖਿਆ ਵਾਪਸ ਕਰ ਦੇਣਗੇ | ਇਹ ਕਦਮ ਰਾਜ ਸਰਕਾਰ ਦੁਆਰਾ ਪਰਿਵਾਰ ਦੇ ਕਈ ਮੈਂਬਰਾਂ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਸ਼ਾਮਿਲ ਹਨ, ਦੀਆਂ ਸੁਰੱਖਿਆ ਸ਼੍ਰੇਣੀਆਂ 'ਚ ਬਦਲਾਅ ਕਰਨ ਦੇ ਦੋ ਦਿਨ ਬਾਅਦ ਚੁੱਕਿਆ ਗਿਆ ਹੈ | ਇਸ 'ਚ ਉਨ੍ਹਾਂ ਦੀ ਪਹਿਲਾਂ ਵਾਲੀ ਜ਼ੈੱਡ-ਪਲੱਸ ਪੱਧਰ ਦੀ ਸੁਰੱਖਿਆ ਨੂੰ ਘੱਟ ਕਰਕੇ ਹੇਠਲੇ ਪੱਧਰ ਦੀ ਸੁਰੱਖਿਆ ਵਿਵਸਥਾ ਲਾਗੂ ਕੀਤੀ ਗਈ ਹੈ | ਸੁਰੱਖਿਆ ਉਪਾਵਾਂ 'ਚ ਕੀਤੇ ਬਦਲਾਅ ਦਾ ਅਸਰ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ, ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਤੇ ਸੰਸਦ ਮੈਂਬਰ ਮੀਸਾ ਭਾਰਤੀ 'ਤੇ ਵੀ ਪਿਆ | ਰਾਬੜੀ ਦੇਵੀ ਦੇ ਫ਼ੈਸਲੇ ਬਾਅਦ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਵੱਡੀ ਗਿਣਤੀ 'ਚ ਕਾਰਕੁਨ ਉਨ੍ਹਾਂ ਦੇ ਨਿਵਾਸ ਬਾਹਰ ਇਕੱਠੇ ਹੋਏ ਤੇ ਸਾਬਕਾ ਮੁੱਖ ਮੰਤਰੀ ਪ੍ਰਤੀ ਇਕਜੁੱਟਤਾ ਪ੍ਰਗਟ ਕੀਤੀ | ਇਹ ਕਾਰਕੁਨ ਉਦੋਂ ਇਕੱਠੇ ਹੋਏ ਜਦੋਂ ਰਾਬੜੀ ਦੇ ਬੇਟੀ ਰੋਹਣੀ ਅਚਾਰੀਆ ਨੇ 'ਐਕਸ' 'ਤੇ ਪੋਸਟ ਜ਼ਰੀਏ ਪਾਰਟੀ ਕਾਰਕੁਨਾਂ ਨੂੰ ਉਨ੍ਹਾਂ ਦੇ ਨਿਵਾਸ 'ਤੇ ਪਹੁੰਚਣ ਅਤੇ ਅਤੇ ਆਪਣੀ ਮਾਂ ਲਈ ਸੁਰੱਖਿਆ ਕਵਚ ਵਜੋਂ ਕੰਮ ਕਰਨ ਦੀ ਅਪੀਲ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ