JALANDHAR WEATHER

ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ

ਸੰਯੁਕਤ ਰਾਸ਼ਟਰ, 6 ਜੂਨ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜੰਮੂ-ਕਸ਼ਮੀਰ ਦਾ 'ਬੇਲੋੜਾ ਜ਼ਿਕਰ' ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ¢ ਭਾਰਤ ਨੇ ਗਲੋਬਲ ਸੰਸਥਾ ਦੇ ਮÏਜੂਦਾ ਗੈਰ-ਸਥਾਈ ਮੈਂਬਰ ਨੂੰ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, 'ਪੱਖਪਾਤੀ ਅਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ¢' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, 'ਮੈਂ ਪਾਕਿਸਤਾਨ ਵੱਲੋਂ ਭਾਰਤ ਦੇ ਪੂਰੀ ਤਰ੍ਹਾਂ ਅੰਦਰੂਨੀ ਮਾਮਲੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਬੇਲੋੜਾ ਜ਼ਿਕਰ ਕਰਨ 'ਤੇ ਜਵਾਬ ਦੇਣ ਲਈ ਮਜਬੂਰ ਹਾਂ¢' ਹਰੀਸ਼ ਦੀ ਇਹ ਸਖ਼ਤ ਪ੍ਰਤੀਕਿਰਿਆ ਉਦੋਂ ਆਈ ਜਦੋਂ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਅਸੀਮ ਇਫਤਿਖਾਰ ਅਹਿਮਦ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ 'ਸੁਰੱਖਿਆ ਪ੍ਰੀਸ਼ਦ ਦੀ ਸਾਲਾਨਾ ਰਿਪੋਰਟ' 'ਤੇ ਆਪਣੀ ਟਿੱਪਣੀ ਦÏਰਾਨ ਜੰਮੂ-ਕਸ਼ਮੀਰ ਦਾ ਮੁੱਦਾ ਉਠਾਇਆ¢ਪਾਕਿਸਤਾਨ, ਜੋ ਲਗਾਤਾਰ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ 'ਤੇ ਜੰਮੂ-ਕਸ਼ਮੀਰ ਅਤੇ ਭਾਰਤ ਦੇ ਹੋਰ ਅੰਦਰੂਨੀ ਮੁੱਦਿਆਂ ਨੂੰ ਉਠਾਉਂਦਾ ਹੈ, ਇਸ ਸਮੇਂ ਸੁਰੱਖਿਆ ਪ੍ਰੀਸ਼ਦ ਵਿੱਚ ਇੱਕ ਗੈਰ-ਸਥਾਈ ਮੈਂਬਰ ਵਜੋਂ ਬੈਠਾ ਹੈ, ਜਿਸਦਾ ਕਾਰਜਕਾਲ ਇਸ ਸਾਲ ਖਤਮ ਹੋ ਜਾਵੇਗਾ¢ਹਰੀਸ਼ ਨੇ ਯ.ੂਐੱਨ.ਜੀ.ਏ. ਹਾਲ ਵਿਚ ਕਿਹਾ ਕਿ ਪਾਕਿਸਤਾਨ ਨੇ ਆਪਣੇ ਵੰਡਪਾਊ ਰਾਜਨੀਤਿਕ ਹਿੱਤਾਂ ਲਈ ਸਤਿਕਾਰਤ ਸੰਯੁਕਤ ਰਾਸ਼ਟਰ ਮੰਚਾਂ ਦੀ ਦੁਰਵਰਤੋਂ ਕਰਨ ਦੇ ਆਪਣੇ ਅਭਿਆਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਹਰੀਸ਼ ਨੇ ਕਿਹਾ, 'ਪਾਕਿਸਤਾਨ ਵੱਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਆਪਣੀ ਮÏਜੂਦਗੀ ਦੀ ਦੁਰਵਰਤੋਂ, ਜਿਸ ਵਿੱਚ ਗਲਤ ਜਾਣਕਾਰੀ ਅਤੇ ਗੁੰਮਰਾਹਕੁੰਨ ਸੰਦੇਸ਼ ਫੈਲਾਉਣਾ ਸ਼ਾਮਲ ਹੈ , ਇਸ ਨੁਕਸਾਨਦੇਹ ਰਵੱਈਏ ਨੂੰ ਦਰਸਾਉਂਦਾ ਹੈ¢ ਮੈਂ ਪਾਕਿਸਤਾਨ ਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਮੈਂਬਰ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਇਹ ਪੱਖਪਾਤ ਅਤੇ ਝੂਠੇ ਬਿਆਨ ਫੈਲਾਉਣ ਦਾ ਪਲੇਟਫਾਰਮ ਨਹੀਂ ਹੈ।' ਇਹ ਸਪੱਸ਼ਟ ਕਰਦੇ ਹੋਏ ਕਿ ਜੰਮੂ ਅਤੇ ਕਸ਼ਮੀਰ ਭਾਰਤ ਦਾ ਇੱਕ ਅਨਿੱਖੜਵਾਂ ਅਤੇ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ, ਹਰੀਸ਼ ਨੇ ਜ਼ੋਰ ਦੇ ਕੇ ਕਿਹਾ ਕਿ ਇਸਦੇ ਉਲਟ ਕੋਈ ਵੀ ਦਾਅਵੇ ਬੇਬੁਨਿਆਦ ਅਤੇ ਇਤਿਹਾਸਕ ਤੱਥਾਂ ਦੇ ਉਲਟ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

4 ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ

ਸੰਯੁਕਤ ਰਾਸ਼ਟਰ, 6 ਜੂਨ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜੰਮੂ-ਕਸ਼ਮੀਰ ਦਾ 'ਬੇਲੋੜਾ ਜ਼ਿਕਰ' ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ¢ ਭਾਰਤ ਨੇ ਗਲੋਬਲ ਸੰਸਥਾ ਦੇ ਮÏਜੂਦਾ ਗੈਰ-ਸਥਾਈ ਮੈਂਬਰ ਨੂੰ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, 'ਪੱਖਪਾਤੀ ਅਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ¢' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, 'ਮੈਂ ਪਾਕਿਸਤਾਨ ਵੱਲੋਂ ਭਾਰਤ ਦੇ ਪੂਰੀ ਤਰ੍ਹਾਂ ਅੰਦਰੂਨੀ ਮਾਮਲੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਬੇਲੋੜਾ ਜ਼ਿਕਰ ਕਰਨ 'ਤੇ ਜਵਾਬ ਦੇਣ ਲਈ ...  

... 1 hours 57 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ