JALANDHAR WEATHER

ਇਜ਼ਰਾਈਲੀ ਹਵਾਈ ਹਮਲਿਆਂ 'ਚ ਲਿਬਨਾਨ ਦੇ ਫ਼ੌਜੀ ਅਧਿਕਾਰੀਆਂ ਸਮੇਤ 9 ਮੌਤਾਂ

ਬੈਰੂਤ, 6 ਜੂਨ (ਏਜੰਸੀਆਂ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਨ੍ਹਾਂ 'ਚ ਲਿਬਨਾਨੀ ਫ਼ੌਜ ਦੇ ਇਕ ਬਿ੍ਗੇਡੀਅਰ ਜਨਰਲ, ਇਕ ਕੈਪਟਨ ਅਤੇ ਇਕ ਜਵਾਨ ਵੀ ਸ਼ਾਮਿਲ ਹੈ | ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੋਵੇਂ ਧਿਰਾਂ ਦੇ ਵਿਚਕਾਰ ਨਵੀਂ ਜੰਗਬੰਦੀ ਤਹਿਤ ਸਮਝੌਤਾ ਹੋਇਆ ਸੀ | ਲਿਬਨਾਨੀ ਫ਼ੌਜ ਅਨੁਸਾਰ, ਨਬਾਤੀਹ ਅਤੇ ਮਰਜਾਯੂਨ ਨੂੰ ਜੋੜਨ ਵਾਲੀ ਸੜਕ 'ਤੇ ਅੱਜ ਸਵੇਰੇ ਹੋਏ ਹਵਾਈ ਹਮਲੇ ਵਿਚ ਤਿੰਨ ਸੈਨਿਕ ਮਾਰੇ ਗਏ¢ ਇਸ ਦੌਰਾਨ ਸਕਸਾਕੀਹ ਪਿੰਡ 'ਤੇ ਦੂਜੇ ਹਮਲੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ | ਲਿਬਨਾਨੀ ਫ਼ੌਜ ਨੇ ਇਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਇਜ਼ਰਾਈਲ ਦੇ ਲਿਬਨਾਨ ਦੇ ਲੋਕਾਂ ਅਤੇ ਫ਼ੌਜ 'ਤੇ ਲਗਾਤਾਰ ਹਮਲੇ ਉਨ੍ਹਾਂ ਦੇ ਇਰਾਦੇ ਨੂੰ ਕਮਜ਼ੋਰ ਨਹੀਂ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ