ਤੇਜ਼ ਰਫਤਾਰ ਬੱਸ ਨੇ ਮੋਟਰ ਰੇਹੜੇ ਨੂੰ ਮਾਰੀ ਟੱਕਰ, ਦੋ ਲੜਕੀਆਂ ਦੀ ਮੌਤ
ਭੋਗਪੁਰ (ਜਲੰਧਰ), 14 ਜੂਨ (ਕਮਲਜੀਤ ਸਿੰਘ ਡੱਲੀ)- ਭੋਗਪੁਰ ਵਿਚ ਅੱਜ ਤੜਕਸਰ 4.30 ਵਜੇ ਇਕ ਤੇਜ਼ ਰਫਤਾਰ ਬਸ ਨੇ ਇਕ ਮੋਟਰ ਰੇਹੜੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰ ਰੇਹੜੇ 'ਤੇ ਸਵਾਰ ਦੋ ਪ੍ਰਵਾਸੀ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਨਾਂ ਨਾਲ ਇਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਲਗਭਗ 4.39 ਵਜੇ ਤੜਕਸਾਰ ਦੋ ਲੜਕੀਆਂ ਅਤੇ ਇਕ ਛੋਟਾ ਬੱਚਾ ਕਾਗਜ਼ ਚੁੱਕ ਕੇ ਆਪਣੇ ਮੋਟਰ ਰੇਹੜੇ 'ਤੇ ਵਾਪਸ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਰੇਹੜੇ ਦੇ ਮੌਕੇ 'ਤੇ ਹੀ ਪਰਖੱਚੇ ਉੱਡ ਗਏ ਅਤੇ ਉਸ ਉੱਤੇ ਸਵਾਰ ਦੋ ਲੜਕੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਛੋਟਾ ਬੱਚਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਚੁੱਕ ਕੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਐਸਐਸਐਫ ਟੀਮ ਨੇ ਥਾਣਾ ਭੋਗਪੁਰ ਨੂੰ ਇਸ ਹਾਦਸੇ ਦੀ ਇਤਲਾਹ ਦਿੱਤੀ। ਐਸਐਸਐਫ ਟੀਮ ਨੇ ਕੋਨਾ ਲਗਾ ਕੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ। ਥਾਣਾ ਭੋਗਪੁਰ ਦੇ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸਨ ਅਤੇ ਲਾਸ਼ ਨੂੰ ਨਿੱਜੀ ਵਾਹਨ ਦੀ ਮਦਦ ਨਾਲ ਸਿਵਲ ਹਸਪਤਾਲ ਜਲੰਧਰ ਵਿਖੇ ਮੋਰਚਰੀ ਵਿਚ ਰਖਵਾ ਦਿੱਤਾ ਗਿਆ।
;
;
;
;
;
;
;
;