JALANDHAR WEATHER

ਪੰਜਾਬ ਬੰਦ ਨੂੰ ਲੈ ਕੇ ਕੋਟਫ਼ਤੂਹੀ ਬਾਜ਼ਾਰ ਆਮ ਵਾਂਗ ਖੁੱਲ੍ਹਾਂ ਰਿਹਾ

ਕੋਟਫ਼ਤੂਹੀ (ਹੁਸ਼ਿਆਰਪੁਰ), 30 ਜੁਲਾਈ (ਅਵਤਾਰ ਸਿੰਘ ਅਟਵਾਲ)- ਪਿਛਲੇ ਦਿਨੀਂ ਬਰਨਾਲਾ ਵਿਖੇ ਹੋਏ ਸਫਾਈ ਸੇਵਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ, ਜਿਸ ਨੂੰ ਲੈ ਕੇ ਅੱਡਾ ਕੋਟਫ਼ਤੂਹੀ ਵਿਖੇ ਪੰਜਾਬ ਬੰਦ ਦਾ ਕੋਈ ਅਸਰ ਵੇਖਣ ਨੂੰ ਨਹੀ ਮਿਲਿਆ, ਬਾਜਾਰ ਸਵੇਰ ਤੋ ਹਰ ਰੋਜ਼ ਦੀ ਤਰ੍ਹਾਂ ਖੁੱਲ੍ਹਾਂ ਰਿਹਾ, ਪਰ ਬਾਅਦ ਦੁਪਹਿਰ ਮਾਹਿਲਪੁਰ ਤੇ ਆਸ-ਪਾਸ ਪਿੰਡਾਂ ਦੇ ਡੇਢ ਕੁ ਦਰਜਨ ਦੇ ਕਰੀਬ ਨੌਜਵਾਨ ਮੁੱਖ ਬਾਜਾਰ ਵਿਚ ਆਏ ਤੇ ਬਾਜ਼ਾਰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਇਨ੍ਹਾਂ ਵਿਚ ਸਥਾਨਕ ਇਲਾਕੇ ਦੇ ਸਫਾਈ ਸੇਵਕ ਨਾ ਹੋਣ ਕਰਕੇ ਉਹ ਅੱਧਾ ਕੁ ਘੰਟਾ ਬਾਜਾਰ ਬੰਦ ਦੀ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਦੁਕਾਨਦਾਰਾ ਵਲੋ ਉਨ੍ਹਾਂ ਦਾ ਸਾਥ ਨਾ ਦੇਣ ਕਰ ਕੇ ਉਨ੍ਹਾਂ ਨੂੰ ਵਾਪਸ ਜਾਣਾ ਪਿਆ, ਜਿਸ ਕਰ ਕੇ ਬਾਜਾਰ ਸਾਰਾ ਦਿਨ ਖੁੱਲ੍ਹਾ ਰਹੇ ਆਮ ਲੋਕ ਬਾਜਾਰ ਵਿਚ ਖ਼ਰੀਦੋ ਫ਼ਰੋਖ਼ਤ ਕਰਦੇ ਰਹੇ ਤੇ ਆਵਾਜਾਈ ਵੀ ਨਿਰਬਿਘਨ ਚੱਲਦੀ ਰਹੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ