ਮਹਿਲਾ ਰਾਖ਼ਵਾਂਕਰਨ ਬਿੱਲ ਅੱਜ ਰਾਜ ਸਭਾ ਵਿਚ ਕੀਤਾ ਜਾਵੇਗਾ ਪੇਸ਼- ਕੇਂਦਰੀ ਕਾਨੂੰਨ ਮੰਤਰੀ

ਨਵੀਂ ਦਿੱਲੀ, 21 ਸਤੰਬਰ- ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਰਾਖਵਾਂਕਰਨ ਬਿੱਲ ਅੱਜ ਰਾਜ ਸਭਾ ਵਿਚ ਪਾਸ ਹੋਣ ਲਈ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਰਾਜ ਸਭਾ ’ਚ ਇਸ ਨੂੰ ਸਪਲੀਮੈਂਟਰੀ ਬਿਜ਼ਨੈੱਸ ਰਾਹੀਂ ਲਿਆਂਦਾ ਜਾਵੇਗਾ, ਕਿਉਂਕਿ ਅਸੀਂ ਕੱਲ੍ਹ ਲੋਕ ਸਭਾ ’ਚ ਦੇਰੀ ਨਾਲ ਆਏ ਸੀ। ਉਨ੍ਹਾਂ ਕਿਹਾ ਕਿ ਰਾਜ ਸਭਾ ਸਕੱਤਰੇਤ ਇਸ ਬਾਰੇ ਬਿਹਤਰ ਜਾਣਦਾ ਹੈ ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਰਾਜ ਸਭਾ ’ਚ ਅੱਜ ਇਸ ’ਤੇ ਚਰਚਾ ਹੋਵੇਗੀ।