JALANDHAR WEATHER

ਮਹਿਲਾ ਰਾਖ਼ਵਾਂਕਰਨ ਬਿੱਲ ਭਾਜਪਾ ਦਾ ਮਹਿਜ ਚੋਣ ਨਾਅਰਾ- ਸੰਜੇ ਸਿੰਘ

ਨਵੀਂ ਦਿੱਲੀ, 21 ਸਤੰਬਰ- ਮਹਿਲਾ ਰਾਖ਼ਵਾਂਕਰਨ ਬਿੱਲ ’ਤੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਮਹਿਲਾ ਰਿਜ਼ਰਵੇਸ਼ਨ ਬਿੱਲ ਪਿਛਲੇ 20-25 ਸਾਲਾਂ ਤੋਂ ਪੈਂਡਿੰਗ ਸੀ ਅਤੇ ਆਉਣ ਵਾਲੇ 20-25 ਸਾਲਾਂ ਵਿਚ ਲਾਗੂ ਨਹੀਂ ਹੋਵੇਗਾ ਅਤੇ ਉਸ ਤੋਂ ਬਾਅਦ ਵੀ ਪਤਾ ਨਹੀਂ ਲਾਗੂ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡਾ ਇਰਾਦਾ 33% ਔਰਤਾਂ ਨੂੰ ਰਾਖਵਾਂਕਰਨ ਦੇਣਾ ਹੈ ਤਾਂ 2024 ਦੀਆਂ ਚੋਣਾਂ ਵਿਚ ਇਸ ਨੂੰ ਲਾਗੂ ਕਰੋ। ਇਹ ਬਿੱਲ ਔਰਤਾਂ ਨੂੰ ਮੂਰਖ ਬਣਾਉਣ ਵਾਲਾ ਬਿੱਲ ਹੈ, ਇਹ ਸਿਰਫ਼ ਉਨ੍ਹਾਂ ਦਾ ਚੋਣ ਨਾਅਰਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ