ਹਵਾਈ ਫਾਇਰ ਕਰਨ ਦੀ ਵੀਡੀਓ ਵਾਇਰਲ, ਪੁਲਿਸ ਵਲੋਂ ਰਾਇਫਲ ਜ਼ਬਤ
ਚੋਗਾਵਾਂ, 21 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਦੇ ਇਕ ਵਿਅਕਤੀ ਵਲੋਂ ਰਾਇਫਲ ਨਾਲ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਸੰਬੰਧੀ ਲੋਪੋਕੇ ਪੁਲਿਸ ਨੇ ਉਕਤ ਵਿਅਕਤੀ ਦੀ ਰਾਇਫਲ ਜ਼ਬਤ ਕਰਕੇ ਜਾਂਚ-ਪੜਤਾਲ ’ਚ ਜੁਟ ਗਈ ਹੈ। ਇਸ ਸੰਬੰਧੀ ਐੱਸ.ਪੀ.ਗੁਰਪ੍ਰਤਾਪ ਸਿੰਘ ਸਹੋਤਾ ਨੇ ਕਿਹਾ ਕਿ ਉਕਤ ਵੀਡੀਓ ਦੋ ਸਾਲ ਪੁਰਾਣੀ ਹੈ। ਇਸ ਸੰਬੰਧੀ ਉਕਤ ਵਿਅਕਤੀ ਦਾ ਅਸਲਾ ਲਾਇਸੈਂਸ ਰੱਦ ਕਰਨ ਲਈ ਰਿਪੋਰਟ ਭੇਜ ਦਿੱਤੀ ਗਈ ਹੈ।