JALANDHAR WEATHER

ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਦਾ ਸਮਾਂ ਸ਼ਾਮ 6 ਵਜੇ ਹੋਇਆ

ਅਟਾਰੀ,16 ਮਈ-(ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਦੋਵੇਂ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਘਾ ਸਰਹੱਦ ਵਿਖੇ ਰੋਜਾਨਾ ਸ਼ਾਮ ਹੁੰਦੀ ਝੰਡੇ ਦੀ ਰਸਮ ਦਾ ਸਮਾਂ ਅੱਜ ਤੋਂ ਸ਼ਾਮ 6 ਵਜੇ ਹੋ ਗਿਆ ਹੈ। ਸਰਦੀਆਂ ਤੋਂ ਗਰਮੀਆਂ ਦੇ ਮੌਸਮ ਦੀ ਆ ਰਹੀ ਲਗਾਤਾਰ ਤਬਦੀਲੀ ਵਧ ਰਹੀ ਗਰਮੀ ਦੇ ਕਾਰਨ ਬੀ.ਐਸ.ਐਫ ਅਤੇ ਪਾਕਿਸਤਾਨ ਰੇਂਜਰਾਂ ਵਲੋਂ ਦੋਵੇਂ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਘਾ ਸਰਹੱਦ ਦੀ ਜੀਰੋ ਲਾਈਨ ਤੇ ਖੜੇ ਹੋ ਕੇ ਆਪਸੀ ਫਲੈਗ ਮੀਟਿੰਗ ਕਰਕੇ ਦੋਵੇਂ ਪਾਸਿਓਂ ਸਹਿਮਤੀ ਪ੍ਰਗਟ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿ 16 ਮਈ ਤੋਂ ਦੋਵੇਂ ਦੇਸ਼ਾਂ ਦੇ ਰਖਵਾਲੇ ਰੀਟਰੀਟ ਪਰੇਡ ਕਰਨ ਤੋਂ ਬਾਅਦ ਸਾਂਝੇ ਤੌਰ ਤੇ ਸ਼ਾਮ 6 ਵਜ਼ੇ ਦੋਵੇਂ ਦੇਸ਼ਾਂ ਦੇ ਕੌਮੀ ਝੰਡੇ ਉਤਾਰਨ ਦੀ ਰਸਮ ਅਦਾ ਕਰਨਗੇ। ਬੀਐਸਐਫ ਅਨੁਸਾਰ ਦੱਸਿਆ ਗਿਆ ਹੈ ਕਿ ਗਰਮੀਆਂ ਦੇ ਮੱਦੇ ਨਜ਼ਰ ਤਬਦੀਲ ਕੀਤੇ ਝੰਡੇ ਦੀ ਰਸਮ ਦੇ ਸਮੇਂ ਨੂੰ ਸ਼ਤਮ 5 ਵਜੇ ਤੋਂ ਬਦਲ ਕੇ ਸ਼ਾਮ 6 ਵਜੇ ਕਰ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ