ਯੂ.ਪੀ. : ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ

ਲਖਨਊ, 6 ਮਈ- ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਸ਼ਾਹਜਹਾਂਪੁਰ ਦੇ ਮਦਨਪੁਰ ਥਾਣਾ ਖੇਤਰ ਵਿਚ ਇਕ ਈਕੋ ਕਾਰ ਅਤੇ ਇਕ ਬਾਈਕ ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਵਿਚ ਛੇ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਬਾਈਕ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਇਹ ਚਾਰੇ ਦੋਸਤ ਦੱਸੇ ਜਾ ਹਨ। ਇਸ ਦੇ ਨਾਲ ਹੀ ਈਕੋ ਕਾਰ ਵਿਚ ਸਫ਼ਰ ਕਰ ਰਹੇ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰਾਂ ਵਿਚ ਹਫੜਾ-ਦਫੜੀ ਮੱਚ ਗਈ। ਰਿਪੋਰਟਾਂ ਅਨੁਸਾਰ, ਸੋਮਵਾਰ ਰਾਤ ਮਦਨਪੁਰ ਥਾਣਾ ਖੇਤਰ ਦੇ ਕਬੀਲਪੁਰ ਪਿੰਡ ਦੇ ਸਾਹਮਣੇ ਪੈਟਰੋਲ ਪੰਪ ਤੋਂ ਥੋੜ੍ਹਾ ਪਹਿਲਾਂ ਬਰੇਲੀ ਵੱਲ ਜਾ ਰਹੀ ਇਕ ਬਾਈਕ ਅਤੇ ਮਦਨਪੁਰ ਤੋਂ ਆ ਰਹੀ ਇਕ ਈਕੋ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਾਈਕ ਨੂੰ ਅੱਗ ਲੱਗ ਗਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।