ਡਿਫ਼ੈਸ ਮੌਕ ਡਰਿੱਲ ਲਈ ਦਿੱਲੀ ’ਚ ਹੋਈ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ, 6 ਮਈ- ਦੇਸ਼ ਦੇ 244 ਜ਼ਿਲ੍ਹਿਆਂ ਵਿਚ ਸਿਵਲ ਡਿਫੈਂਸ ਮੌਕ ਡ੍ਰਿਲ ਲਈ ਦਿੱਲੀ ਵਿਚ ਇਕ ਉੱਚ-ਪੱਧਰੀ ਮੀਟਿੰਗ ਹੋਈ। ਗ੍ਰਹਿ ਮੰਤਰਾਲੇ ਵਿਖੇ ਹੋਈ ਮੀਟਿੰਗ ਵਿਚ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਸਿਵਲ ਡਿਫੈਂਸ ਮੁਖੀ ਸਮੇਤ ਕਈ ਉੱਚ ਦਰਜੇ ਦੇ ਅਧਿਕਾਰੀ ਸ਼ਾਮਿਲ ਹੋਏ। ਇਹ ਅਭਿਆਸ ਕੱਲ੍ਹ ਯਾਨੀ 7 ਮਈ ਤੋਂ ਕੀਤਾ ਜਾਣਾ ਹੈ, ਪਰ ਅੱਜ ਤੋਂ ਹੀ, ਲਖਨਊ, ਸ੍ਰੀਨਗਰ ਅਤੇ ਮੁੰਬਈ ਵਿਚ ਪੁਲਿਸ, ਐਸ.ਡੀ.ਆਰ.ਐਫ਼. ਅਤੇ ਹੋਰ ਬਚਾਅ ਟੀਮਾਂ ਨੂੰ ਜੰਗ ਦੌਰਾਨ ਬਚਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਮੌਕ ਡਰਿੱਲ ਦੌਰਾਨ ਹਵਾਈ ਹਮਲੇ ਦੀ ਚਿਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ।