ਦਸੂਹਾ ਦੇ ਨੌਜਵਾਨ ਦੀ ਇਟਲੀ ’ਚ ਮੌਤ

ਦਸੂਹਾ, (ਹੁਸ਼ਿਆਰਪੁਰ), 6 ਮਈ (ਕੌਸ਼ਲ)- ਦਸੂਹਾ ਦੇ ਮੁਹੱਲਾ ਕੈਂਥਆ ਦੇ ਨੌਜਵਾਨ ਦੀ, ਇਟਲੀ ਦੇ ਸ਼ਹਿਰ ਰੇਵਾ ਰੋਲ ਡੇਲਰੀ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬਲਰਾਜ ਸਿੰਘ ਸੰਧੂ ਉਮਰ 44 ਸਾਲ, ਜੋ ਕਿ ਇਟਲੀ ਵਿਚ ਰਹਿ ਰਿਹਾ ਸੀ ਅਤੇ ਸ਼ਾਮ ਵੇਲੇ ਸਾਈਕਲ ਚਲਾ ਰਿਹਾ ਸੀ, ਇਸ ਦੌਰਾਨ ਇਕ ਕਾਰ ਨੇ ਉਸ ਨੂੰ ਟੱਕਰ ਮਾਰੀ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਸ਼ਹਿਰ ਦਸੂਹਾ ਵਿਚ ਸੋਗ ਦੀ ਲਹਿਰ ਹੈ।