JALANDHAR WEATHER

6 ਪਾਕਿਸਤਾਨੀਆਂ ਦੇ ਵੀਜ਼ੇ ਦੀ ਵਧਾਈ ਮਿਆਦ

ਜਲੰਧਰ, 6 ਮਈ-ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਹੈ। ਦੂਜੇ ਪਾਸੇ, ਭਾਰਤ ਸਰਕਾਰ ਵਲੋਂ ਪਾਕਿਸਤਾਨੀਆਂ ਉਤੇ ਐਕਸ਼ਨ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਇਕ ਪਾਕਿਸਤਾਨੀ ਪਰਿਵਾਰ 6 ਪਾਸਪੋਰਟ ਲੈ ਕੇ ਡੀ.ਸੀ.ਪੀ. ਨਰੇਸ਼ ਡੋਗਰਾ ਕੋਲ ਪਹੁੰਚਿਆ। ਦਰਅਸਲ, ਵੀਜ਼ਾ ਦੀ ਮਿਆਦ 6 ਮਹੀਨੇ ਵਧਣ ਤੋਂ ਬਾਅਦ, ਪੁਲਿਸ ਨੇ ਪਰਿਵਾਰ ਦੇ ਸਾਰੇ 6 ਮੈਂਬਰਾਂ ਨੂੰ ਜਾਂਚ ਲਈ ਬੁਲਾਇਆ ਸੀ। ਜਾਣਕਾਰੀ ਦਿੰਦਿਆਂ ਪਾਕਿਸਤਾਨੀ ਔਰਤ ਨੇ ਕਿਹਾ ਕਿ ਉਹ 28 ਨਵੰਬਰ 2024 ਨੂੰ ਭਾਰਤ ਆਈ ਸੀ। ਔਰਤ ਨੇ ਦੱਸਿਆ ਕਿ ਪਰਿਵਾਰ ਵਿਚ 6 ਮੈਂਬਰ ਹਨ। ਪਿਤਾ ਅਤੇ ਭਰਾ ਮਕੈਨਿਕ ਦਾ ਕੰਮ ਕਰਦੇ ਹਨ। ਜੀਜਾ ਵੈਲਡਿੰਗ ਦਾ ਕੰਮ ਕਰਦਾ ਹੈ ਅਤੇ ਉਸਦੀ ਭੈਣ ਘਰੇਲੂ ਔਰਤ ਹੈ। ਔਰਤ ਨੇ ਕਿਹਾ ਕਿ ਹੁਣ ਉਸਦਾ ਵੀਜ਼ਾ ਵਧਾ ਦਿੱਤਾ ਗਿਆ ਹੈ, ਜਿਸ ਲਈ ਪਾਕਿਸਤਾਨੀ ਪਰਿਵਾਰ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ