ਰਾਜਪੁਰਾ ਤੋਂ ਸ਼ੰਭੂ ਵੱਲ ਜਾਂਦੇ ਰਸਤਿਆਂ ’ਤੇ ਪੁਲਿਸ ਨੇ ਕੀਤੀ ਨਾਕੇਬੰਦੀ
ਰਾਜਪੁਰਾ, (ਪਟਿਆਲਾ), 6 ਮਈ (ਜੀ. ਪੀ. ਸਿੰਘ)- ਕਿਸਾਨ ਮਜ਼ਦੂਰ ਯੂਨੀਅਨ ਵਲੋਂ 6 ਮਈ ਨੂੰ ਸ਼ੰਭੂ ਥਾਣੇ ਦੇ ਘਿਰਾਓ ਦੇ ਐਲਾਨ ’ਤੇ ਅੱਜ ਪੰਜਾਬ ਪੁਲਿਸ ਨੇ ਰਾਜਪੁਰਾ ਤੋਂ ਲੈ ਕੇ ਸ਼ੰਭੂ ਥਾਣੇ ਵੱਲ ਜਾਂਦੇ ਸਾਰੇ ਰਸਤਿਆਂ ’ਤੇ ਜ਼ਬਰਦਸਤ ਨਾਕੇਬੰਦੀ ਕੀਤੀ ਹੋਈ ਹੈ ਤੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਕੇ ਵਾਹਨ ਅੰਬਾਲੇ ਵੱਲ ਭੇਜੇ ਜਾਂ ਰਹੇ ਹਨ। ਐਸ. ਪੀ. ਗੁਰਬੰਸ ਸਿੰਘ ਨੇ ਦੱਸਿਆ ਕੇ 12 ਵਜੇ ਤੱਕ ਬੱਸਾਂ ਜਾਂ ਹੋਰ ਵਾਹਨਾਂ ’ਤੇ ਜਾਂਦੇ ਕਰੀਬ 45-50 ਕਿਸਾਨ ਹਿਰਾਸਤ ਵਿਚ ਲਏ ਗਏ ਹਨ ।